ਉੱਘੀ ਲੇਖਿਕਾ ਕੁਲਵਿੰਦਰ ਕੰਵਲ ਬਸੰਤ ਸਿੰਘ ਖਾਲਸਾ ਐਵਾਰਡ ਨਾਲ ਸਨਮਾਨਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਉੱਘੀ ਲੇਖਿਕਾ ਅਤੇ ਸਮਾਜ ਸੇਵਿਕਾ ਸ਼੍ਰੀਮਤੀ ਕੁਲਵਿੰਦਰ ਕੌਰ ਕੰਵਲ ਨੂੰ ਉਨ੍ਹਾਂ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਸ. ਬਸੰਤ ਸਿੰਘ ਖਾਲਸਾ ਟਰੱਸਟ ਸੰਗਰੂਰ ਵੱਲੋਂ ਸ• ਬਸੰਤ ਸਿੰਘ ਖਾਲਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਕਾਲ ਕਾਲਜ ਆਫ ਐਜੂਕੇਸ਼ਨ, ਮਸਤੂਆਣਾ ਸਾਹਿਬ (ਸੰਗਰੂਰ)ਵੱਲੋਂ ਕਰਵਾਏ ਗਏ ਇੱਕ ਵਿਸ਼ਾਲ ਅਤੇ ਸ਼ਾਨਦਾਰ ਸਮਾਗਮ ਵਿੱਚ ਕੰਵਲ ਨੂੰ ਇਹ ਸਨਮਾਨ ਦਿੱਤਾ ਗਿਆ।

ਇਸ ਸਨਮਾਨ ਸਮਾਰੋਹ ਵਿੱਚ ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ• ਹਰਪ੍ਰੀਤ ਕੌਰ ਖਾਲਸਾ ਵੱਲੋਂ ਆਪਣੇ ਮਰਹੂਮ ਪਿਤਾ ਸ• ਬਸੰਤ ਸਿੰਘ ਖਾਲਸਾ ਦੀ ਯਾਦ ਵਿੱਚ ਕਰਵਾਏ ਗਏ ਇਸ ਐਵਾਰਡ ਸਮਾਗਮ ਵਿੱਚ ਸ੍ਰੀ ਸੁੱਖੀ ਬਾਠ, ਡਾ. ਹਰਪ੍ਰੀਤ ਕੌਰ ਖਾਲਸਾ,ਸ. ਬਿਕਰਮਜੀਤ ਸਿੰਘ ਖਾਲਸਾ ਸਾਬਕਾ ਵਿਧਾਇਕ, ਡਾ. ਕਿਰਪਾਲ ਸਿੰਘ ਐਸ ਐਮ ਓ ਸੰਗਰੂਰ, ਸਵਾਮੀ ਰਵਿੰਦਰ ਗੁਪਤਾ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਸੁਲਤਾਨਪੁਰ ਲੋਧੀ ਦੀ ਉੱਘੀ ਲੇਖਿਕਾ ਕੁਲਵਿੰਦਰ ਕੰਵਲ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ। ਜਿਸ ਵਿੱਚ ਇੱਕ ਫੁਲਕਾਰੀ, ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੈ। ਸ. ਬਸੰਤ ਸਿੰਘ ਖਾਲਸਾ ਦੀ ਸ਼ਖਸੀਅਤ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਪ੍ਰੀਤ ਕੌਰ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਸ. ਬਸੰਤ ਸਿੰਘ ਖਾਲਸਾ ਐਜੂਕੇਸ਼ਨਿਸਟ, ਤਿੰਨ ਵਾਰ ਵਿਧਾਇਕ, ਦੋ ਵਾਰ ਲੋਕ ਸਭਾ ਮੈਂਬਰ, ਸਿਹਤ ਅਤੇ ਸਿੱਖਿਆ ਮੰਤਰੀ ਪੰਜਾਬ ਰਹਿ ਚੁੱਕੇ ਹਨ।

ਕੁਲਵਿੰਦਰ ਕੰਵਲ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਨ ਕਾਰਣ ਸ• ਬਸੰਤ ਸਿੰਘ ਖਾਲਸਾ ਟਰੱਸਟ ਵੱਲੋਂ ਇਹ ਵੱਕਾਰੀ ਐਵਾਰਡ ਦਿੱਤੇ ਜਾਣ ਤੇ ਇਲਾਕੇ ਭਰ ਦੇ ਸਾਹਿਤਕਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਦਮਸ਼੍ਰੀ ਕੌਰ ਸਿੰਘ ਨੂੰ ਵਿਧਾਨਸਭਾ ਵਿੱਚ ਦਿੱਤੀ ਗਈ ਸਰਧਾਂਜਲੀ
Next article24 ਜੂਨ ਨੂੰ ਰੋਪੜ੍ਹ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ