ਕਪੂਰਥਲਾ,(ਸਮਾਜ ਵੀਕਲੀ) ( ਕੌੜਾ )- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵੱਲੋਂ ਕਰਵਾਏ ਗਏ ਪਹਿਲਾ ਪੰਜਾਬ ਕੇਸਰੀ ਦੰਗਲ ਯਾਦਗਾਰੀ ਹੋ ਨਿੱਬੜਿਆ। ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ,ਜਨਰਲ ਸਕੱਤਰ ਪਿਆਰਾ ਸਿੰਘ ਪਾਜੀਆਂ ਅਤੇ ਉੱਘੇ ਪਹਿਲਵਾਨ ਮਲਕੀਤ ਕਾਂਜਲੀ ਦੀ ਅਗਵਾਈ ਹੇਠ ਕਰਵਾਏ ਗਏ ਪਹਿਲੇ ਕੁਸ਼ਤੀ ਦੰਗਲ ਵਿੱਚ 100 ਦੇ ਕਰੀਬ ਇੰਟਰਨੈਸ਼ਨਲ ਅਤੇ ਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨੇ ਵੱਖ ਵੱਖ ਭਾਰ ਵਰਗਾਂ ਵਿੱਚ ਭਾਗ ਲੈਂਦਿਆਂ ਕੁਸ਼ਤੀ ਲੜੀਆਂ। ਕੁਸ਼ਤੀ ਦੰਗਲ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ, ਕੁਲਵਿੰਦਰ ਸਿੰਘ ਜੱਜ,ਪਿਆਰਾ ਸਿੰਘ ਪਾਜੀਆਂ,ਮਲਕੀਤ ਕਾਂਝਲੀ ਅਤੇ ਲੈਕਚਰਾਰ ਬਲਦੇਵ ਸਿੰਘ ਟੀਟਾ ਵੱਲੋਂ ਕੀਤਾ ਗਿਆ। ਕੁਸ਼ਤੀ ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਰਾਜ਼ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਪੰਜਾਬ ਫੂਡ ਅਤੇ ਸਪਲਾਈ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਸ਼ਾਮਿਲ ਹੋਏ।ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਕੁਸ਼ਤੀ ਸਾਡੇ

ਪੁਰਾਤਨ ਵਿਰਸੇ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵੱਲੋਂ ਕਰਵਾਏ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਐਸੋਸੀਏਸ਼ਨ ਵੱਲੋਂ ਸੰਤ ਸੀਚੇਵਾਲ,ਬਾਲ ਮੁਕੰਦ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਹੋਏ ਦਿਲਚਸਪ ਕੁਸ਼ਤੀ ਦੰਗਲ ਵਿੱਚ ਬਾਲ ਕੇਸਰੀ ਖਿਤਾਬ ਤਰਨਵੀਰ ਲੁਧਿਆਣਾ ਨੇ ਪ੍ਰਤਾਪ ਫਰੀਦਕੋਟ ਨੂੰ, ਪੰਜਾਬ ਕੁਮਾਰ ਵਿੱਚ ਵਿਸ਼ਾਲ ਫਗਵਾੜਾ ਨੇ ਮੋਨੂੰ ਪੀ ਏ ਪੀ, ਸਿਤਾਰੇ ਪੰਜਾਬ (ਗਰੀਕੋ ਰੋਮਨ) ਵਿੱਚ ਮਨਜੋਤ ਆਰ ਸੀ ਐਫ਼ ਨੇ ਮਨਜੋਤ ਫਰੀਦਕੋਟ ਅਤੇ ਪੰਜਾਬ ਕੇਸਰੀ ਦਾ ਖਿਤਾਬ ਸੰਦੀਪ ਮਾਨ ਭਗਤਾ ਭਾਈ ਕਾ ਨੇ ਕਰਨ ਆਰ ਸੀ ਐਫ਼ ਨੂੰ ਹਰਾ ਕੇ ਜਿੱਤਿਆ। ਇਸੇ ਤਰ੍ਹਾਂ ਕੁੜੀਆਂ ਦੇ ਵਰਗ ਵਿੱਚ ਨਵਨੀਤ ਕਾਂਜਲੀ ਨੇ ਆਇਸ਼ਾ ਨੂੰ ਹਰਾਇਆ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਹਲਕਾ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਅਰਜੁਨਾ ਐਵਾਰਡੀ ਕਰਤਾਰ ਸਿੰਘ ਸੁਰਸਿੰਘ, ਰਮਨ ਕੁਮਾਰ,ਏ ਆਈ ਜੀ ਜਗਜੀਤ ਸਿੰਘ ਸਰੋਆ, ਨੱਥਾ ਸਿੰਘ ਢਿੱਲੋਂ,ਛਿੰਦਾ ਪਹਿਲਵਾਨ ਪੱਟੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਅਰਜੁਨਾ ਐਵਾਰਡੀ ਰਣਧੀਰ ਸਿੰਘ ਧੀਰਾ, ਪ੍ਰੀਤ ਮਠਾਰੂ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਪਾਜੀਆਂ ਨੇ ਦੱਸਿਆ ਕਿ ਕੁਸ਼ਤੀ ਦੰਗਲ ਲਈ ਧਰਮ ਸਿੰਘ ਮੈਰੀਪੁਰ, ਬਲਬੀਰ ਸਿੰਘ ਡੇਰਾ ਨੰਦ, ਹਰਨੇਕ ਸਿੰਘ ਨੇਕਾ ਮੈਰੀਪੁਰ,ਬਿੱਲਾ ਸੰਘੇੜਾ,ਦੇਵ ਥਿੰਦ ਸ਼ਿਕਾਰ ਪੁਰ, ਕੁਲਦੀਪ ਸਿੰਘ ਟੁਰਨਾ, ਪ੍ਰੀਤ ਮਠਾੜੂ, ਸਤਨਾਮ ਸਿੰਘ ਕਾਂਜਲੀ,ਸੰਜੇ ਸ਼ਰਮਾ ਦਿੱਲੀ, ਜੋਤਿਸ਼ ਸੇਠੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਪ੍ਰਕਾਸ਼ ਪੁਰਬ ਮੌਕੇ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ।ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਕੁਮੈਂਟਰ ਪ੍ਰੋ ਮੱਖਣ ਸਿੰਘ ਹਕੀਮਪੁਰ ਅਤੇ ਮਿੱਠਾ ਦਰੀਏਵਾਲ ਦੇ ਬੋਲਾਂ ਨੇ ਦੰਗਲ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ।ਇਸ ਮੌਕੇ ਗੁਰਮੀਤ ਸਿੰਘ ਸੰਧੂ,ਜੇ ਪੀ ਸੰਧੂ,ਤਰੁਨ ਸੇਠੀ ਕੇਨਰਾ ਬੈਂਕ,ਬਲਕਾਰ ਸਿੰਘ ਹਰਨਾਮ ਪੁਰ, ਬਲਵਿੰਦਰ ਸਿੰਘ ਡੇਰਾ ਨੰਦ ਸਿੰਘ,ਦੀਪਕ ਧੀਰ ਰਾਜੂ,ਹਰਜਿੰਦਰ ਸਿੰਘ ਖਿੰਡਾ,ਕੋਚ ਸਰੂਪ ਸਿੰਘ,ਰੌਣਕੀ ਤਲਵੰਡੀ ਚੌਧਰੀਆਂ, ਸਰਪੰਚ ਸੁਖਵਿੰਦਰ ਸਿੰਘ ਸੌਂਦ ਨਵਾਂ ਠੱਟਾ, ਚਰਨਜੀਤ ਸਿੰਘ ਮੋਮੀ, ਅਰਜੁਨਾ ਐਵਾਰਡੀ ਨਰਿੰਦਰ ਤੋਮਰ, ਸੁਖਵਿੰਦਰ ਸਿੰਘ ਮੋਲਾ, ਸਰਪੰਚ ਗੁਰਚਰਨ ਸਿੰਘ ਬੂਲਪੁਰ, ਜਗਪਾਲ ਸਿੰਘ ਚੀਮਾ,ਪਿੰਦਰ ਜੀਤ ਬਾਜਵਾ, ਨਿਰਮਲਜੀਤ ਸਿੰਘ ਚੀਫ਼ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ,ਕੋਚ ਪੀ ਆਰ ਸੋਂਧੀ, ਰਾਣਾ ਵੰਝ, ਕੁਲਦੀਪ ਸਿੰਘ ਡਡਵਿੰਡੀ,ਬਬਲਾ ਖਿੰਡਾ, ਗੁਰਪਾਲ ਸਿੰਘ ਸਤਾਬਗੜ, ਮਾਸਟਰ ਬਿਕਰਮਜੀਤ ਸਿੰਘ,ਮੈਨੇਜਰ ਜਰਨੈਲ ਸਿੰਘ,ਕੋਚ ਗੁਰਿੰਦਰ ਸਿੰਘ, ਗੁਰਮੀਤ ਸਿੰਘ, ਸੁਖਮੰਦਰ ਸਿੰਘ,ਸਾਜਨ ਰੁੜਕਾ,ਸੱਤੀ ਸ਼ਾਹਕੋਟ ਆਦਿ ਹਾਜ਼ਰ ਸਨ।