ਪਰਾਗ ਅਗਰਵਾਲ ਟਵਿੱਟਰ ਦੇ ਨਵੇਂ ਸੀਈਓ

ਨਿਊ ਯਾਰਕ (ਸਮਾਜ ਵੀਕਲੀ) : ਭਾਰਤੀ ਮੂਲ ਦੇ ਟੈਕਨਾਲੋਜੀ ਐਕਜ਼ੀਕਿਊਟਿਵ ਪਰਾਗ ਅਗਰਵਾਲ ਨੂੰ ਟਵਿੱਟਰ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ। ਉਹ ਸੋਸ਼ਲ ਮੀਡੀਆ ਜਾਇੰਟ ਦੇ ਸਹਿ-ਬਾਨੀ ਜੈਕ ਡੋਰਸੀ ਦੀ ਥਾਂ ਲੈਣਗੇ, ਜਿਨ੍ਹਾਂ ਅੱਜ ਇਸ ਅਹੁਦੇ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ। ਡੋਰਸੀ ਨੇ ਟਵਿੱਟਰ ’ਤੇ ਪਾਏ ਇਕ ਸੁਨੇਹੇ ਵਿਚ ਕਿਹਾ, ‘‘ਲਗਪਗ 16 ਸਾਲਾਂ ਦੇ ਅਰਸੇ ਦੌਰਾਨ ਮੈਂ ਕੰਪਨੀ ’ਚ ਸਹਿ ਬਾਨੀ ਤੋਂ ਸੀਈਓ ਤੋਂ ਚੇਅਰ ਤੇ ਐਕਜ਼ੀਕਿਊਟਿਵ ਚੇਅਰ ਤੋਂ ਅੰਤਰਿਮ ਸੀਈਓ ਤੋਂ ਸੀਈਓ ਤੱਕ ਦੇ ਸਫ਼ਰ ਦੌਰਾਨ ਕਈ ਭੂਮਿਕਾਵਾਂ ਨਿਭਾਈਆਂ…ਆਖਿਰ ਨੂੰ ਮੈਂ ਫੈਸਲਾ ਕੀਤਾ ਹੈ ਕਿ ਹੁਣ ਜਾਣ ਦਾ ਸਮਾਂ ਹੈ। ਕਿਉਂ? ਕਿਉਂਕਿ ਬਾਨੀ ਦੀ ਅਗਵਾਈ ’ਚ ਕੰਪਨੀ ਚੱਲਣ ਬਾਰੇ ਬਹੁਤ ਗੱਲਾਂ ਹੋ ਰਹੀਆਂ ਸਨ।’’ ਉਧਰ ਅਗਰਵਾਲ ਨੇ ਟਵਿੱਟਰ ’ਤੇ ਪੋਸਟ ਕੀਤੇ ਸੁਨੇਹੇ ’ਚ ਕਿਹਾ ਕਿ ਉਹ ਇਸ ਨਿਯੁਕਤੀ ਨੂੰ ਲੈ ਕੇ ਬਹੁਤ ਮਾਣ ਤੇ ਨਿਮਰ ਮਹਿਸੂਸ ਕਰ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦੂਸ਼ਣ: ਸੈਂਟਰਲ ਵਿਸਟਾ ਪ੍ਰਾਜੈਕਟ ਸਣੇ ਹੋਰ ਉਸਾਰੀ ਕਾਰਜਾਂ ਬਾਰੇ ਕੇਂਦਰ ਤੋਂ ਜਵਾਬ ਤਲਬ
Next articleਉੱਘੇ ਪੱਤਰਕਾਰ ਵਿਨੋਦ ਦੂਆ ਦੀ ਹਾਲਤ ਬੇਹੱਦ ਗੰਭੀਰ