ਜਲੰਧਰ,(ਸਮਾਜ ਵੀਕਲੀ) (ਜੱਸਲ )-ਅੱਜ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ “ਆਧੁਨਿਕ ਭਾਰਤ ਦੇ ਨਿਰਮਾਤਾ ਡਾ.ਅੰਬੇਡਕਰ” 15ਵੀਂ ਪੁਸਤਕ ਪ੍ਰਤਿਯੋਗਤਾ ਪੂਰੇ ਪੰਜਾਬ ,ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵੱਖ-ਵੱਖ ਸੈਂਟਰਾਂ ‘ਤੇ ਕਰਵਾਈ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਵਿੱਚ ਪੇਪਰ ਪ੍ਰਤੀ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ। ਪੇਪਰ ਦਾ ਸਮਾਂ ਇਕ ਘੰਟਾ ਸੀ ,ਜਿਸ ਵਿੱਚ 100 ਪ੍ਰਸ਼ਨ ਪੁੱਛੇ ਗਏ। ਵਿਦਿਆਰਥੀਆਂ ਨੇ ਜਵਾਬ ਵਿੱਚ ਚਾਰ ਆਪਸ਼ਨਾਂ ਵਿੱਚੋਂ ਇੱਕ ਨੂੰ ਚੁਣਨਾ ਸੀ। ਪ੍ਰੀਖਿਆ ਵਿੱਚ ਦੋ ਗਰੁੱਪ ਬਣਾਏ ਗਏ ਸਨ ,ਪਹਿਲਾ ਗਰੁੱਪ ਛੇਵੀਂ ਕਲਾਸ ਤੋਂ ਬਾਰ੍ਹਵੀਂ ਤੱਕ, ਦੂਸਰਾ ਗਰੁੱਪ ਬਾਰ੍ਹਵੀਂ ਕਲਾਸ ਤੋਂ ਬਾਅਦ ਦੀਆਂ ਕਲਾਸਾਂ ਤੋਂ 40 ਸਾਲ ਦੀ ਉਮਰ ਤੱਕ। ਸੋਫੀ ਪਿੰਡ ਬੁੱਧ ਵਿਹਾਰ ਵਿਖੇ ਵੀ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ 28 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਂਟਰ ਵਿੱਚ ਸੁਪਰਵਾਈਜ਼ਰ ਦੀ ਡਿਊਟੀ ਸ੍ਰੀ ਨਰਿੰਦਰ ਕੁਮਾਰ, ਵਿਨੋਦ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਹਰਜਿੰਦਰ ਬੰਗਾ, ਵਿਨੋਦ ਕੁਮਾਰ ਆਦਿ ਮਿਸ਼ਨਰੀ ਅਧਿਆਪਕਾਂ ਨੇ ਨਿਭਾਈ। ਇਸ ਮੌਕੇ ‘ਤੇ ਬੁੱਧ ਵਿਹਾਰ ਟਰੱਸਟ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਰਹਿਬਰਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਤਾਂ ਕਿ ਉਹ ਉਨਾਂ ਤੋਂ ਸੇਧ ਲੈ ਕੇ ਉਚੇਰੀ ਪੜ੍ਹਾਈ ਕਰਨ। ਇਸ ਮੌਕੇ ‘ਤੇ ਮਾਸਟਰ ਰਾਮ ਲਾਲ (ਰਿਟਾ.),ਰੂਪ ਲਾਲ ਨੰਬਰਦਾਰ ,ਡਾ. ਗੁਰਪਾਲ ਚੌਹਾਨ, ਗੁਰਮੀਤ ਲਾਲ ਸਾਂਪਲਾ,ਮੁਲਖ ਰਾਜ ਕੌਲ,ਲਹਿੰਬਰ ਰਾਮ ਬੰਗੜ,,ਚਮਨ ਦਾਸ ਸਾਂਪਲਾ (ਰਿਟਾ.ਲੈਕਚਰਾਰ),ਨਰੇਸ਼ ਕੁਮਾਰ ਸਾਂਪਲਾ ,ਵਿਨੋਦ ਕੁਮਾਰ , ਗੌਤਮ ਸਾਂਪਲਾ ਆਦਿ ਵੀ ਸ਼ਾਮਿਲ ਸਨ। ਸੋਫੀ ਪਿੰਡ ਤੋਂ ਇਲਾਵਾ ਜਲੰਧਰ ਦੇ ਹੋਰ ਸੈਂਟਰਾਂ ਜਿਵੇਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਮੁਹੱਲਾ ਬਲਦੇਵ ਨਗਰ , ਸ੍ਰੀ ਗੁਰੂ ਰਵਿਦਾਸ ਧਾਮ ਰੰਧਾਵਾ ਮਸੰਦਾਂ, ਫਲੋੌਰਿਟ ਪਬਲਿਕ ਸਕੂਲ ਕਾਲਾ ਬਾਹੀਆਂ ,ਬਿਆਸ ਪਿੰਡ , ਸ੍ਰੀ ਗੁਰੂ ਰਵਿਦਾਸ ਧਾਮ ਸੰਗਲ ਸੋਹਲ , ਰਾਮ ਨਗਰ ਆਦਿ ਸੈਂਟਰਾਂ ਤੇ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ । ਯਾਦ ਰਹੇ ਇਸ ਪ੍ਰੀਖਿਆ ਦਾ ਨਤੀਜਾ 03 ਨਵੰਬਰ 2024 ਦਿਨ ਐਤਵਾਰ ,ਸਵੇਰੇ 10 ਵਜੇ ਡਾ. ਅੰਬੇਡਕਰ ਸਕੂਲ ਆਫ ਥੌਟ ,ਡੱਲੇਵਾਲ ਰੋਡ ਗੁਰਾਇਆ ਵਿਖੇ ਐਲਾਨਿਆ ਜਾਵੇਗਾ । ਜਿਸ ਵਿੱਚ ਦੋਵੇਂ ਗਰੁੱਪਾਂ ਵਿੱਚ ਪਹਿਲਾ ਇਨਾਮ 50 ਹਜ਼ਾਰ ਰੁਪਏ, ਦੂਜਾ 20 ਹਜ਼ਾਰ ਰੁਪਏ ਅਤੇ ਤੀਜਾ 10 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly