ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵਲੋਂ “ਡਾਕਟਰ ਅੰਬੇਡਕਰ ਦਾ ਸੁਨੇਹਾ” ਕਿਤਾਬ ਤੇ ਪ੍ਰਤੀਯੋਗਤਾ ਕਰਵਾਈ 

ਅੱਪਰਾ (ਜੱਸੀ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵਲੋਂ ਸਕੂਲ ਮੁਖੀ ਜਸਪਾਲ ਸੰਧੂ ਅਤੇ ਹਰਜਸਕਰਨ ਸੰਧੂ ਦੀ ਅਗਵਾਈ ਵਿੱਚ “ਡਾਕਟਰ ਅੰਬੇਡਕਰ ਦਾ ਸੁਨੇਹਾ” ਕਿਤਾਬ ਉੱਪਰ 14ਵੀਂ ਪੁਸਤਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 70 ਬੱਚਿਆਂ ਨੇ ਭਾਗ ਲਿਆ। ਮੌਕੇ ਤੇ ਸੰਤ ਆਤਮਾ ਦਾਸ ਸੰਚਾਲਕ ਡੇਰਾ ਸੰਤ ਟਹਿਲ ਦਾਸ ਅੱਪਰਾ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਪੁੱਜੇ ਅਤੇ ਬੱਚਿਆਂ ਲਈ ਚਾਹ ਅਤੇ ਪਕੌੜਿਆਂ ਦੀ ਸੇਵਾ ਕੀਤੀ।ਇਸ ਸਮਾਗਮ ਦੌਰਾਨ ਹੋਰ ਪਤਵੰਤੇ ਸੱਜਣਾ ਵਿੱਚ ਚੇਅਰਮੈਨ ਕਮਲ ਕੁਮਾਰ, ਮਾਸਟਰ ਯੋਗਰਾਜ ਚੰਦੜ, ਹਰਬੰਸ ਸਿੰਘ ਰਾਣਾ, ਵਿਜੈ ਕੁਮਾਰ,ਸੁਰਜੀਤ ਲਾਲ, ਨਰੇਸ਼ ਕੁਮਾਰ ਨੇ ਵੀ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ਭਰਵੇਂ ਇਕੱਠ ਵਿੱਚ ਹੋਏ ਲੋਕ ਅਰਪਣ  ਸਭਾ ਵੱਲੋਂ ਸਰਬਸੰਮਤੀ ਨਾਲ ਆਪਣਾ ਦਫ਼ਤਰ ਬਣਾਉਣ ਦਾ ਫ਼ੈਸਲਾ
Next articleभगत सिंह : एक पत्रकार के रूप में