
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਭਾ ਦੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਸਭਾ ਦੇ ਕਾਰਜਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੀ ਚੋਣ ਕਰਵਾਈ ਗਈ ਜਿਸ ਵਿਚ ਸਰਬਸੰਮਤੀ ਨਾਲ ਨਿਰਮਲਜੀਤ ਸਿੰਘ ਤਲਵੰਡੀ ਚੌਧਰੀਆਂ ਨੂੰ ਪ੍ਰਧਾਨ, ਸੁਖਜਿੰਦਰ ਸਿੰਘ ਕਬੀਰਪੁਰ ਮੀਤ ਪ੍ਰਧਾਨ ,ਹਰਪ੍ਰੀਤ ਸਿੰਘ ਜਰਨਲ ਸਕੱਤਰ, ਬਰਜਿੰਦਰ ਸਿੰਘ ਕੈਸ਼ੀਅਰ, ਹਰਕੁੰਦਨ ਸਿੰਘ ਉਗਰੂਪੁਰ ਪ੍ਰੈਸ ਸਕੱਤਰ, ਜਗੀਰ ਸਿੰਘ ਜੱਬੋਵਾਲ ਕਮੇਟੀ ਮੇਂਬਰ, ਬਲਵਿੰਦਰ ਸਿੰਘ ਸ਼ਾਹਵਾਲਾ ਕਮੇਟੀ ਮੈਂਬਰ, ਸੰਦੀਪ ਕੌਰ ਪ੍ਰੈਸ ਸਕੱਤਰ ਚੁਣੇ ਗਏ। ਯੂਨੀਅਨ ਦੇ ਚੁਣੇ ਗਏ ਪ੍ਰਧਾਨ ਨਿਰਮਲਜੀਤ ਸਿੰਘ ਅਤੇ ਹੋਰ ਅਹੁਦੇਦਾਰਾਂ ਨੂੰ ਸਾਥੀ ਕਰਮਚਾਰੀਆਂ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨਿਰਮਲਜੀਤ ਸਿੰਘ ਨੇ ਯੂਨੀਅਨ ਦੇ ਸਮੂਹ ਕਰਮਚਾਰੀ ਸਾਥੀਆਂ ਦਾ ਧੰਨਵਾਦ ਕੀਤਾ ਜਿੰਨਾਂ ਵੱਲੋਂ ਬਤੌਰ ਪ੍ਰਧਾਨ ਨਿਯੁਕਤ ਕਰਕੇ ਮਾਣ ਦਿੱਤਾ। ਉਹਨਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਸਾਥੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸਬੰਧੀ ਪੂਰਨ ਰੂਪ ਵਿੱਚ ਸਾਥ ਦੇ ਕੇ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਸਹਿਕਾਰੀ ਖੇਤੀਬਾੜੀ ਸਭਾਵਾਂ ਦੀ ਤਰੱਕੀ ਵਾਸਤੇ ਸਾਥੀ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਰੇਸ਼ਮ ਸਿੰਘ ਮੋਠਾਂਵਾਲਾ, ਕੁਲਵੀਰ ਸਿੰਘ ਸ਼ਾਹਵਾਲਾ ,ਸਲਵਿੰਦਰ ਸਿੰਘ ਵਾਟਾਂ ਵਾਲੀ ,ਰਮਨਦੀਪ ਸਿੰਘ ਬੂਲਪੁਰ ,ਮਨਜਿੰਦਰ ਸਿੰਘ ਠੱਟਾ ,ਨਵਦੀਪ ਸਿੰਘ ਜੱਬੋਵਾਲ,ਦਵਿੰਦਰ ਕੌਰ ਮੈਰੀਪੁਰ , ਸੁਖਜਿੰਦਰ ਸਿੰਘ ਬੁਸੋਵਾਲ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


