(ਸਮਾਜ ਵੀਕਲੀ)
ਟੁੱਟੀਆਂ ਚੱਪਲਾਂ ‘ਤੇ ਸਰਟ ਪੁਰਾਣੀ,
ਘਰ ਦੇ ਹਲਾਤਾਂ ਨੇ ਅੈਸੀ ਉਲਝਾ ਦਿੱਤੀ ਸੀ ਤਾਣੀ,
ਸਾਡੀ ਜਿੰਦਗੀ ਪੀੜਾਂ ਦੀ ਬਣ ਗਈ ਏ ਕਹਾਣੀ,
ਜਿੰਮੇਵਾਰੀ ਆ ਤੋਂ ਪਰੇ ਹੋ ਕੇ ਸੁੱਖ ਦਾ ਸਾਹ ਲੈਕੇ ਹੀ ਨਹੀਂ ਦੇਖਿਆ,
ਆਂਸਾ ਭੱਠਿਆਂ ਤੇ ਇੱਟਾ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ
ਇਨਾਂ ਸਰਕਾਰਾ ਨੇ ਸਮਝਿਆ ਨਾ ਸਾਡੇ ਜਜ਼ਬਾਤਾਂ ਨੂੰ,
ਭੁੱਖਾ ਤੇਹਾਂ ਕੱਟ ਕਰੀਏ ਗੁਜ਼ਾਰੇ ਰਾਤਾ ਨੂੰ,
ਬੇਬੇ ਪਈ ਏ ਮੰਜੇ ਤੇ ਬੀਮਾਰ, ਬਾਪੂ ਦਿੰਦਾ ਰਿਹਾ ਦਲੇਰੀ ਉਠ ਦੇ ਰਹੇ ਪ੍ਭਾਤਾ ਨੂੰ,
ਕਿਸੇ ਨੇ ਨਾ ਸਾਡੇ ਘਰ ਦੇ ਮਾੜੇ ਹਲਾਤਾਂ ਨੂੰ,
ਰਿਸ਼ਤੇਦਾਰ ਕਰੀਬੀ ਦੇਖ ਸਾਡੀ ਗਰੀਬੀ ਦੂਰੋ ਮੱਥਾ ਟੇਕਿਆ ਏ,
ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ
ਸ਼ੇਰੋਂ ਵਾਲੇ ਪਿਰਤੀ ਨੇ ਇੱਕ ਇੱਕ ਕਰਕੇ ਸੁਪਨੇ ਮਾਰੇ ਨੇ,
ਜਿਵੇ ਰਾਤਾ ਨੂੰ ਅਸਮਾਨ ਵਿੱਚੋਂ ਟੁੱਟਦੇ ਤਾਰੇ ਨੇ,
ਰੱਬ ਨੇ ਲਿਖ ਦਿੱਤੀਆਂ ਨੇ ਕਿਸਮਤਾਂ ਮਾੜੀਆਂ,
ਵਖਤ ਦੀ ਮਾਰ ਨੇ ਦੋ ਭੈਣਾਂ ਛੋਟੀਆਂ ਉਵੀ ਨਾਲ ਕਰਦੀ ਨੇ ਦਿਹਾੜੀਆਂ,
ਹੱਸਦੇ ਵੱਸਦੇ ਘਰ ਚੋ ਦੁੱਖਾਂ ਨੇ ਖੁਸ਼ੀਆ ਨੂੰ ਸਮੇਟਿਆਂ ਏ,
ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ
ਪਿਰਤੀ ਸ਼ੇਰੋਂ
ਤਹਿ ਸੁਨਾਮ ,ਜਿਲਾਂ ਸੰਗਰੂਰ
ਮੋ: 98144 07342
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly