ਪੋਸ਼ਨ ਅਭਿਆਨ ਤਹਿਤ ਗਤੀਵਿਧੀਆਂ ਜਾਰੀ

ਸਿਹਤ ਟੀਮ ਵੱਲੋਂ ਜਾਂਚ ਕਰਨ ਸਮੇਂ ਦਾ ਦ੍ਰਿਸ਼।
ਮਾਨਸਾ  (ਸਮਾਜ ਵੀਕਲੀ) ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਗਲਾ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵੱਲੋਂ  ਪੋਸ਼ਨ ਅਭਿਆਨ ਤਹਿਤ ਗਰਭਵਤੀ ਔਰਤਾਂ ਅਤੇ ਬੱਚਿਆਂ ਵਿੱਚ ਖੂਨ ਦੀ ਕਮੀਂ ਦੇ ਕੇਸ ਲੱਭ ਕੇ ਇਲਾਜ ਕੀਤਾ ਜਾ ਰਿਹਾ ਹੈ। ਅਨੀਮੀਆ ਮੁਕਤ ਤਹਿਤ ਜਾਗਰੂਕਤਾ, ਖ਼ੂਨ ਦੀ ਜਾਂਚ, ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਸੰਬੰਧੀ ਰਾਸ਼ਟਰੀ ਬਾਲ ਸਵਸਥ ਟੀਮ ਦੇ ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ,  ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਸਾਲ ਵਿੱਚ ਦੋ ਵਾਰ ਮੁਆਇਨਾ ਕੀਤਾ ਜਾਂਦਾ ਹੈ ।ਇਸ ਤੋਂ ਇਲਾਵਾ ਪੋਸ਼ਨ ਅਭਿਆਨ ਤਹਿਤ ਜਾਗਰੂਕਤਾ ਸੈਮੀਨਾਰ,ਖੂਨ ਦੀ ਘਾਟ ਤੋਂ ਬਚਾਅ ਲਈ ਉਪਰਾਲੇ ਅਤੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਖ਼ੂਨ ਦੀ ਘਾਟ, ਘੱਟ ਭਾਰ ਵਾਲੇ ਰੈਫ਼ਰ ਕੀਤੇ ਗਏ ਬੱਚਿਆਂ ਦਾ ਉਚ ਹਸਪਤਾਲ  ਵਿੱਚ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ ।
 ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕਰਕੇ ਗਰਭਵਤੀ ਔਰਤਾਂ, ਬੱਚਿਆਂ ਦੀ ਜਾਂਚ, ਇਲਾਜ ਅਤੇ ਪੌਸ਼ਟਿਕ ਭੋਜਨ ਮੁੱਹਈਆ ਕਰਵਾਇਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟਾਂ ਨੇ ਸੀ ਬੀ ਐੱਸ ਈ ਕਲਸਟਰ ਨੌਰਥ ਜੋਨ 11 ਚੰਡੀਗੜ੍ਹ ਰੀਜ਼ਨ ਚੋਂ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਤੇ ਕੀਤਾ ਆਪਣਾ ਸਥਾਨ ਪੱਕਾ ।
Next articleਨਿੱਘੇ ਨਿਘਾਏ ਰਹਿਕੇ