ਅਜਮੇਰ ਹੀਰ ਦੇ ਨਵੇਂ ਸੂਫ਼ੀ ਟਰੈਕ “ਮਾਹੀਆ ਤੇਰੀ ਖ਼ੈਰ ਹੋਵੇ “ਦਾ ਪੋਸਟਰ ਰਿਲੀਜ਼

ਜਲੰਧਰ /ਫਗਵਾੜਾ, (ਕੁਲਦੀਪ ਚੁੰਬਰ) (ਸਮਾਜ ਵੀਕਲੀ) –ਅੇਸ ਕੇ ਪ੍ਰੋਡਕਸ਼ਨ ਤੇ ਸੱਤੀ ਖੋਖੇਵਾਲੀਆ ਦੀ ਨਵੀਂ ਪੇਸ਼ਕਸ਼ ਗਾਇਕ ਅਜਮੇਰ ਹੀਰ ਦਾ ਸੂਫ਼ੀ ਗੀਤ “ਮਾਹੀਆ ਤੇਰੀ ਖ਼ੈਰ ਹੋਵੇ” ਦੇ ਪੋਸਟਰ ਦੀ ਪਹਿਲੀ ਦਿੱਖ ਅੱਜ ਸ੍ਰੋਤਿਆਂ ਦੇ ਰੂਬਰੂ ਕਰ ਦਿੱਤੀ ਗਈ ਹੈ। ਸੱਤੀ ਖੋਖੇਵਾਲੀਆ ਨੇ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਇੰਦਰਜੀਤ ਘੁੰਮਣ ਜੀ ਨੇ ਕੀਤਾ ਹੈ। ਜਿਸ ਨੂੰ ਸੰਗੀਤ ਦੀਆ ਮਧੁਰ ਧੁੰਨਾਂ ਵਿੱਚ ਪ੍ਰੋਇਆ ਹੈ ਦਵਿੰਦਰ ਜੇ ਡੀ ਨੇ । ਵੀਡੀਓ ਕੀਤਾ ਹੈ ਬ੍ਰੇਵ ਆਰਟਸ ਟੀਮ ਨੇ। ਇਸ ਗੀਤ ਨੂੰ ਆਸ਼ੀਰਵਾਦ ਦਿੱਤਾ ਹੈ ਸੁਖਦੇਵ ਨਡਾਲੋ ਜੀ ਨੇ। ਮਾਰਕੀਟ ਵਿੱਚ ਅੇਸ ਕੇ ਪ੍ਰੋਡਕਸ਼ਨ ਵਲੋਂ ਲਿਆਂਦਾ ਜਾਵੇਗਾ ।ਆਸ ਹੈ ਸ੍ਰੋਤਿਆਂ ਵਲੋਂ ਪੋਸਟਰ ਬੇਹੱਦ ਪਸੰਦ ਆਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਸ਼ੁੱਧ ਪੰਜਾਬੀ ਲਿਖਣੀ ਸਿੱਖੀਏ – 7
Next articleਸਰਕਾਰੀ ਸਕੂਲ ਕਡਿਆਣਾ ਨੂੰ 25 ਹਜਾਰ ਦਾ ਦਾਨ