ਮਿੱਠਡ਼ਾ ਕਾਲਜ ਵੱਲੋਂ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬੇਬੇ ਨਾਨਕੀ ਕਾਲਜ ਮਿੱਠਡ਼ਾ ਕਪੂਰਥਲਾ ਵਲੋ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਜੀਵਨ ਨੁੰ ਚਿਨਤ ਕਰਨ ਲਈ ਕੀਤਾ ਜਾਰਹੇ ਵੱਖ ਵੱਖ ਉਪਰਾਲਿਆਂ ਦੀ ਲਡ਼ੀ ਅਧੀਨ 21 ਅਗਸਤ 2021 ਨੂੰ ਅੰਤਰ ਕਾਲਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਏ ਗਏ ।ਹਿੰਦ ਦੀ ਚਾਦਰ,ਸੱਚੇ ਪਾਤਸ਼ਾਹ ,ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਨੂੰ ਵਿਦਿਆਰਥੀਆਂ ਅਤੇ ਅਧਿਆਪਕ ਅਮਲੇ ਦੀ ਭਰਵੀਂ ਸ਼ਮੂਲੀਅਤ ਦੇ ਹੋਰ ਵੀ ਪ੍ਰਸੰਗਿਕ ਬਣਾ ਵੱਖ ਵੱਖ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪ ਮੂਹਾਰੇ ਇਸ ਪ੍ਰਤੀਯੋਗਤਾ ਲਈ ਉਤਸ਼ਾਹ ਦਿਖਾਇਆ ਅਤੇ ਖੇਤਰ ਦੇ ਚਾਰ ਵੱਡੇ ਕਾਲਜਾਂ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ।

ਇਸ ਆਯੋਜਕ ਵਿੱਚ ਬੇਬੇ ਨਾਨਕੀ ਕਾਲਜ ਮਿੱਠੜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਹਿਲਾ,ਕਿਰਨ ਸੋਈ,ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਦੂਸਰਾ ਅਤੇ ਅਮਨ ਗਾਂਧੀ ਸਰਕਾਰੀ ਕਾਲਜ ਕਪੂਰਥਲਾ ਅਤੇ ਕਿਰਨਜੋਤ ਕੌਰ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਓ.ਐੱਸ.ਡੀ.ਡਾ.ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰਗੁਰੂ ਜੀ ਦੇ ਵਡਮੁੱਲੇ ਵਿਚਾਰਾਂ ਅਤੇ ਸ਼ਖ਼ਸੀਅਤ ਬਾਰੇ ਜਾਣੂ ਕਰਵਾਇਆ ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿੰਗ ਦੇ ਮੁਖੀ ਡਾ.ਜਗਸੀਰ ਸਿੰਘ ਬਰਾੜ ਜੀ ਨੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕ ਅਮਲੇ ਦਾ ਪ੍ਰਤੀਯੋਗਤਾ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾਡ਼੍ਹਨ ਲਈ ਧੰਨਵਾਦ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleओ बी सी रेलवे एम्प्लाइज एसोसिएशन द्वारा बिंदेश्वरी प्रसाद मंडल की 103वीं जन्म जयन्ती मनायी गई
Next articleਪੀ ਪੀ ਸੁਲਫ਼ੇ