ਕਪੂਰਥਲ਼ਾ, (ਸਮਾਜ ਵੀਕਲੀ) (ਕੌੜਾ)– ਡਾਕ ਵਿਭਾਗ ਵਲੋਂ ਨੈਕਸਟ ਜਨਰੇਸ਼ਨ ਏ.ਟੀ.ਪੀ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਇਸ ਡਿਜੀਟਲ ਪਲੇਟਫਾਰਮ ਵੱਲ ਸੁਚੱਜੀ ਅਤੇ ਸੁਰੱਖਿਅਤ ਤਬਦੀਲੀ ਲਈ 02 ਅਗਸਤ 2025 ਨੂੰ ਡਾਕ ਵਿਭਾਗ ਵਲੋਂ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਰੂਪ ਵਿੱਚ ਸੇਵਾਵਾਂ ਨੂੰ ਰੋਕਣ ਦੀ ਕਾਰਵਾਈ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫਿਗਰੇਸ਼ਨ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ, ਤਾਂ ਜੋ ਨਵਾਂ ਸਿਸਟਮ ਸਫਲਤਾਪੂਰਵਕ ਅਤੇ ਸੁਚੱਜੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਇਹ ਨਵਾਂ ਸਿਸਟਮ ਕਪੂਰਥਲਾ ਡਿਵੀਜ਼ਨ ਦੇ ਸਾਰੇ ਡਾਕ ਘਰਾਂ ਵਿੱਚ 04 ਅਗਸਤ 2025 ਨੂੰ ਲਾਗੂ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



