ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਕੁੱਝ ਦਿਨਾਂ ਲਈ ਅਮਰੀਕਾ ਦੀ ਧਰਤੀ ਤੇ ਆਪਣੇ ਨਿੱਜੀ ਦੌਰੇ ਤੇ ਪੁੱਜੇ ਹੋਏ ਹਨ । ਜਥੇਦਾਰ ਦਾਦੂਵਾਲ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਦੇ ਵੱਖ-ਵੱਖ ਥਾਵਾਂ ਤੇ ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਉਹਨਾਂ ਦੇ ਵਿਸ਼ੇਸ਼ ਸਨਮਾਨ ਕੀਤੇ ਜਾ ਰਹੇ ਹਨ। ਏਸੇ ਕੜੀ ਤਹਿਤ ਜਥੇਦਾਰ ਦਾਦੂਵਾਲ ਨੇ ਜਥੇਦਾਰ ਚਰਨ ਸਿੰਘ ਅਤੇ ਡਾਕਟਰ ਸੁਰਿੰਦਰਪਾਲ ਸਿੰਘ ਉੱਘੇ ਸਿੱਖ ਚਿੰਤਕ ਨਾਲ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਵਾਈਟ ਹਾਊਸ ਅਤੇ ਸੈਨਟ ਹਾਊਸ, ਕੈਪੀਟਲ ਹਿੱਲ ਦਾ ਦੌਰਾ ਕੀਤਾ । ਇਹ ਦੌਰਾ ਅਮਰੀਕਾ ਸੈਨੇਟ ਹਾਊਸ ਦੇ ਸੀਨੀਅਰ ਕਾਂਗਰਸਮੈਨ ਸਟੈਨੀ ਐਚ ਹੋਇਰ ਵੱਲੋਂ ਸਪਾਂਸਰ ਕੀਤਾ ਗਿਆ । ਦੌਰੇ ਦੌਰਾਨ ਜਥੇਦਾਰ ਦਾਦੂਵਾਲ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਨੂੰ ਦੁਨੀਆਂ ਦੀ ਵੱਡੀ ਸੰਸਾਰੀ ਤਾਕਤ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਅਮਰੀਕਾ ਦੇ ਸੰਬੰਧ ਸਦਾ ਹੀ ਸੁਖਾਵੇਂ ਰਹੇ ਹਨ। ਉਹਨਾਂ ਨੇ ਕਿਹਾ ਕੇ ਭਵਿੱਖ ਵਿੱਚ ਜਦੋਂ ਵੀ ਅਮਰੀਕੀ ਰਾਸ਼ਟਰਪਤੀ ਜਾਂ ਅਮਰੀਕਾ ਸਰਕਾਰ ਦਾ ਕੋਈ ਪ੍ਰਤੀਨਿਧੀ ਭਾਰਤ ਆਉਂਦਾ ਹੈ ਤਾਂ ਉਹ ਪੰਜਾਬ ਅਤੇ ਹਰਿਆਣਾ ਦੇ ਇਤਿਹਾਸਕ ਸਥਾਨਾਂ ਦੇ ਦੌਰੇ ਲਈ ਉਹਨਾਂ ਨੂੰ ਜ਼ਰੂਰ ਬੇਨਤੀ ਲਾਉਣਗੇ । ਵਾਈਟ ਹਾਊਸ ਦੌਰੇ ਦੌਰਾਨ ਸਿੱਖ ਚਿੰਤਕ ਡਾ: ਸੁਰਿੰਦਰਪਾਲ ਸਿੰਘ ਗਿੱਲ ਕੋ ਚੇਅਰਪਰਸਨ ਇੰਟਰਨੈਸ਼ਨਲ ਫੋਰਮ ਯੂ.ਐਸ.ਏ, ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨਆਰਆਈ ਵਿੰਗ ਯੂ.ਐਸ.ਏ. ਵੱਲੋਂ ਜਥੇਦਾਰ ਦਾਦੂਵਾਲ ਨੂੰ ਯਾਦਗਾਰੀ ਸਿਲਵਰ ਪਲੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਹਿੱਲ ਵਾਈਟ ਹਾਊਸ ਵਿਖੇ ਜਥੇਦਾਰ ਦਾਦੂਵਾਲ ਦਾ ਸਿਲਵਰ ਪਲੇਟ ਨਾਲ ਸਨਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



