HOME ਸ਼ੰਕਰਾ ਨੰਦ ਦੇ ਖਿਲਾਫ ਲੱਗੇ ਧਰਨੇ ਵਿੱਚ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਬਜੀਤ ਸਿੰਘ...

ਸ਼ੰਕਰਾ ਨੰਦ ਦੇ ਖਿਲਾਫ ਲੱਗੇ ਧਰਨੇ ਵਿੱਚ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਬਜੀਤ ਸਿੰਘ ਵੀ ਪੁੱਜੇ

1
ਲੁਧਿਆਣਾ  (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) ਪੰਜਾਬ ਵਿਚਲੇ ਵੱਡੇ ਵੱਡੇ ਡੇਰਿਆਂ ਦੇ ਮਾਲਕ ਬਣੀ ਬੈਠੇ ਪਖੰਡੀ ਸਾਧਾਂ ਦੀਆਂ ਕਰਤੂਤਾਂ ਅਕਸਰ ਹੀ ਜੱਗ ਜ਼ਾਹਰ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀ ਮੁੱਲਾਂਪੁਰ ਨਜ਼ਦੀਕ ਤਲਵੰਡੀ ਧਾਮ ਦੇ ਅਖੌਤੀ ਸਾਧ ਸ਼ੰਕਰਾ ਨੰਦ ਦੀ ਇੱਕ ਬਹੁਤ ਹੀ ਅਸ਼ਲੀਲ ਇਤਰਾਜ਼ ਯੋਗ ਵੀਡੀਓ ਸੋਸ਼ਲ ਮੀਡੀਆ ਉੱਪਰ ਉਸਦੀ ਸ਼ਰਧਾਲੂ ਨਾਲ ਹੀ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਹੀ ਨਹੀਂ ਸਮੁੱਚੇ ਲੋਕਾਂ ਦੇ ਵਿੱਚ ਗੁੱਸਾ ਫੈਲਦਾ ਹੈ ਉਸ ਤੋਂ ਬਾਅਦ ਇਸ ਇਲਾਕੇ ਨੇ ਇਸ ਸਾਧ ਦੇ ਵਿਰੋਧ ਝੰਡਾ ਚੁੱਕਦੇ ਹੋਇਆਂ ਮੁੱਲਾਂਪੁਰ ਜੁਗਰਾਉ ਲੁਧਿਆਣਾ ਚੰਡੀਗੜ੍ਹ ਤੱਕ ਕਾਨੂੰਨੀ ਕਾਰਵਾਈ ਆਰੰਭ ਕੀਤੀ। ਪੁਲਿਸ ਨੇ ਪਹਿਲਾਂ ਦੋ ਵਾਰ ਸ਼ੰਕਰਾ ਨੰਦ ਨੂੰ ਗਿਰਫ਼ਤਾਰ ਕਰਨ ਦਾ ਸਮਾਂ ਇਲਾਕੇ ਦੇ ਲੋਕਾਂ ਕੋਲੋਂ ਲਿਆ ਪਰ ਉਸ ਦੀ ਗਿਰਫ਼ਤਾਰੀ ਨਹੀਂ ਹੋ ਸਕੀ ਪਿਛਲੇ ਦਿਨਾਂ ਤੋਂ ਲਗਾਤਾਰ ਹੀ ਸ਼ੰਕਰਾ ਨੰਦ ਦੇ ਵਿਰੋਧ ਵਿੱਚ ਲੋਕਾਂ ਦਾ ਗੁੱਸਾ ਉਸ ਵੇਲੇ ਜਿਆਦਾ ਰੋਸ ਸਾਹਮਣੇ ਆਇਆ ਜਦੋਂ ਸ਼ੰਕਰਾ ਨੰਦ ਦੀ ਗਿਰਫਤਾਰੀ ਦੇ ਲਈ ਅੱਜ ਲੁਧਿਆਣਾ ਮੋਗਾ ਜੀ ਟੀ ਰੋਡ ਸੜਕ ਜਾਮ ਕਰ ਦਿੱਤੀ। ਜੀ ਟੀ ਰੋਡ ਦੇ ਉੱਪਰ ਦੋਵੇਂ ਪਾਸੇ ਟਰੈਕਟਰ ਟਰਾਲੀਆਂ ਲਗਾ ਕੇ ਲੋਕਾਂ ਨੇ ਸੜਕ ਉੱਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਂਮ ਕੀਤਾ ਜਦੋਂ ਦੋਵੇਂ ਪਾਸੇ ਦੂਰ ਦੂਰ ਤੱਕ ਗੱਡੀਆਂ ਦੀਆਂ ਲਾਇਨਾਂ ਲੱਗ ਗਈਆਂ ਤਾਂ ਸਥਿਤੀ ਨੂੰ ਦੇਖਦੇ ਹੋਏ ਦਾਖਾ ਤੋਂ ਡੀਐਸਪੀ ਵਰਿੰਦਰ ਸਿੰਘ ਖੋਸਾ,ਐਸ ਐਚ ਹੇਮ ਰਾਜ ਤੇ ਜਗਰਾਉਂ ਪੁਲਿਸ ਤੁਰੰਤ ਸੜਕ ਜਾਮ ਕਰੀ ਬੈਠੇ ਲੋਕਾਂ ਦੇ ਕੋਲ ਪੁੱਜੀ। ਡਿਪਟੀ ਖੋਸਾ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਪਹਿਲਾਂ ਵੀ ਸ਼ੰਕਰਾ ਨੰਦ ਦੇ ਖ਼ਿਲਾਫ਼ ਕਾਰਵਾਈ ਅਰੰਭੀ ਹੋਈ ਹੈ ਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਅਸੀਂ ਉਹਨਾਂ ਦੀ ਹਰ ਗੱਲਬਾਤ ਨਾਲ ਸਹਿਮਤ ਹਾਂ ਤੇ ਜਲਦੀ ਹੀ ਸ਼ੰਕਰਾਂ ਨੰਦ ਦੀ ਗਿਰਫ਼ਤਾਰੀ ਹੋ ਜਾਵੇਗੀ। ਉਹਨਾਂ ਜਾਮ ਲਗਾ ਰਹੇ ਲੋਕਾਂ ਨੂੰ ਕਿਹਾ ਕਿ ਆਮ ਜਨਤਾ ਦੀ ਪਰੇਸ਼ਾਨੀ ਵੱਲ ਦੇਖਦੇ ਹੋਇਆ ਇਸ ਜਾਮ ਨੂੰ ਖੋਲਿਆ ਜਾਵੇ। ਇਲਾਕੇ ਦੇ ਪਤਵੰਤੇ ਸੱਜਣ ਜੋ ਸ਼ੰਕਰਾਂ ਨੰਦ ਦੇ ਵਿਰੁੱਧ ਲੜਾਈ ਲੜ ਰਹੇ ਹਨ ਡੀਐਸਪੀ ਵਰਿੰਦਰ ਸਿੰਘ ਖੋਸਾ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ। ਪੁਲਿਸ ਨੇ ਮੰਗ ਪੱਤਰ ਲਿਆ ਤਾਂ ਜਾਮ ਖੁੱਲਿਆ ਤੇ ਉਸ ਤੋਂ ਬਾਅਦ ਐਕਸ਼ਨ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਡੀਐਸਪੀ ਤੇ ਹੋਰ ਪੁਲਿਸ ਪਾਰਟੀ ਜਗਰਾਉਂ ਦੇ ਐਸਐਸਪੀ ਦਫਤਰ ਪੁੱਜੀ ਜਿੱਥੇ ਸਾਰੇ ਹਾਲਾਤ ਬਾਰੇ ਜਾਣਕਾਰੀ ਤੇ ਵਿਚਾਰ ਚਰਚਾ ਕੀਤੀ ਗਈ। ਅੱਜ ਜਦੋਂ ਇਹ ਜਾਮ ਲੱਗਾ ਤਾਂ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੀ ਕਿਸੇ ਕੰਮ ਦੇ ਲਈ ਜਾ ਰਹੇ ਸਨ ਤੇ ਉਹ ਜਦੋਂ ਜਾਮ ਵਿੱਚ ਆਪਣੀ ਗੱਡੀ ਕੱਢਣ ਲਈ ਆਏ ਤਾਂ ਇਲਾਕੇ ਦੀ ਐਕਸ਼ਨ ਕਮੇਟੀ ਨੇ ਉਹਨਾਂ ਨੂੰ ਸਾਰੀ ਗੱਲਬਾਤ ਤੋਂ ਜਾਣ ਕਰਾਇਆ ਤੇ ਉਹ ਵੀ ਅਸੀਂ ਜਾਮ ਵਿੱਚ ਸ਼ਾਮਿਲ ਹੋਏ। ਅੱਜ ਦਾ ਜੋ ਸੜਕ ਜਾਮ ਕਰਨ ਦਾ ਪ੍ਰੋਗਰਾਮ ਸੀ ਉਸ ਵਿੱਚ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਿਲ ਹੋਏ। ਸੰਕਰਾਂ ਸਾਧ ਵਿਰੁੱਧ ਲੜ ਰਹੀ ਐਕਸ਼ਨ ਕਮੇਟੀ ਨੇ ਪੁੱਜੇ ਹੋਏ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਨਤੀਜਾ
Next articleਡਾਕ ਵਿਭਾਗ ਦੀਆਂ ਸੇਵਾਵਾਂ 2 ਅਗਸਤ ਨੂੰ ਰਹਿਣਗੀਆਂ ਬੰਦ 4 ਅਗਸਤ ਨੂੰ ਹੋਵੇਗੀ ਨਵੇਂ ਆਈ.ਟੀ. 2.0 ਐਪਲੀਕੇਸ਼ਨ ਦੀ ਸ਼ੁਰੂਆਤ