ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ 46, ਚੰਡੀਗੜ੍ਹ ਵਿਖੇ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ
ਚੰਡੀਗੜ੍ਹ (ਸਮਾਜ ਵੀਕਲੀ)- ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ 46, ਚੰਡੀਗੜ੍ਹ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਨੇ ਆਏ ਮਹਿਮਾਨਾਂ, ਪ੍ਰੋਫੇਸਰ ਸਾਹਿਬਾਨ ਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਮਾਤ-ਭਾਸ਼ਾ ਦੀ ਅਹਿਮੀਅਤ ਦੱਸਦੇ ਹੋਏ ਕਿਹਾ ਕਿ ਮਨੁੱਖ ਸਮਾਜਕ ਕਦਰਾਂ ਕੀਮਤਾਂ ਨੈਤਿਕਤਾ ਤੇ ਲੋਕ ਪਰੰਪਰਾਵਾਂ ਨੂੰ ਮਾਤ-ਭਾਸ਼ਾ ਰਾਹੀਂ ਹੀ ਗ੍ਰਹਿਣ ਕਰ ਸਕਦਾ ਹੈ। ਮਾਂ ਬੋਲੀ ਦੀ ਜੀਵਨ ਵਿੱਚ ਨੇ ਮਹੱਤਤਾ ਦੱਸਦੇ ਹੋਏ ਕਿਹਾ ਕਿ ਯੂਨੈਸਕੋ ਦੁਆਰਾ 17 ਨਵੰਬਰ, 1999 ਨੂੰ ਪ੍ਰਸਤਾਵ ਪਾਸ ਕੀਤਾ ਕਿ ਇਹ ਦਿਹਾੜਾ ਹਰ ਸਾਲ 21 ਫਰਵਰੀ ਨੂੰ ਅੰਤਰ – ਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਬਾਰੇ ਫੈਸਲਾ ਕੀਤਾ ਗਿਆ ।
ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਮਾਤ ਭਾਸ਼ਾ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮਹਿਮਾਨ ਕੁਲ ਦੀਪ ਇੱਕ ਬਹੁਪੱਖੀ ਸ਼ਖਸੀਅਤ ਹੈ ਜੋ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਰਹਿ ਰਹੀ ਹੈ। ਉਹ ਪੇਸ਼ੇ ਤੋਂ ਇਮੀਗ੍ਰੇਸ਼ਨ ਸਲਾਹਕਾਰ ਹਨ ਅਤੇ ਉਹਨਾਂ ਕੋਲ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਬਾਰੇ ਕੰਮ ਕਰਨ ਦਾ ਭਰਪੂਰ ਤਜਰਬਾ ਹੈ। ਕੁਲ ਦੀਪ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਜ਼ਿਕਰ ਕੀਤਾ ਕਿ ਉਹ ਆਲ ਇੰਡੀਆ ਰੇਡੀਓ, ਚੰਡੀਗੜ੍ਹ ਦੇ ਨਾਲ ਇੱਕ ਰੇਡੀਓ ਅਨਾਉਂਸਰ, ਇੱਕ ਅਧਿਆਪਕ, ਇੱਕ ਟੀਵੀ ਐਂਕਰ, ਫਿਲਮ ਅਤੇ ਥੀਏਟਰ ਅਦਾਕਾਰਾ ਵਜੋਂ ਕੰਮ ਕੀਤਾ ਹੈ ਅਤੇ ਚੰਡੀਗੜ੍ਹ ਵਿੱਚ ਰਹਿੰਦਿਆਂ ਬੱਚਿਆਂ ਲਈ ਥੀਏਟਰ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਹੈ। ਉਹਨਾ ਨੇ ਸਵਰਗੀ ਸ੍ਰੀ ਦਾਰਾ ਸਿੰਘ ਜੀ, ਸਵਰਗੀ ਸ੍ਰੀ ਮੇਹਰ ਮਿੱਤਲ ਜੀ ਅਤੇ ਰਮਾ ਵਿਜ ਨਾਲ ਪੰਜਾਬੀ ਫੀਚਰ ਫਿਲਮ “ਦੂਰ ਨਹੀਂ ਨਨਕਾਣਾ” ਅਤੇ ਭਾਰਤ ਵਿੱਚ ਡੀ. ਡੀ. 1 ਲਈ ਕੁਝ ਦਸਤਾਵੇਜ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਹ ਕੈਨੇਡਾ ਵਿੱਚ ਇੱਕ ਬਹੁ-ਸੱਭਿਆਚਾਰਕ ਅੰਗਰੇਜ਼ੀ ਟੀਵੀ ਕਵਿਜ਼ ਦੀ ਸਹਿ-ਹੋਸਟ ਸਨ, ਸੰਘਾ ਮੋਸ਼ਨ ਪਿਕਚਰਜ਼ ਨਾਲ ਛੋਟੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਸਾਡੇ ਗਾਇਕ ਸ਼੍ਰੀ ਇਕਬਾਲ ਬਰਾੜ ਦੁਆਰਾ ਗਾਏ ਗੀਤਾਂ ਲਈ ਕਈ ਵੀਡੀਓਜ਼ ਵਿੱਚ ਵੀ ਕੰਮ ਕੀਤਾ। ਉਹ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਲਿਖਦੇ ਹਨ। ਉਹਨਾਂ ਦੁਆਰਾ ਲਿਖੀ ਹਿੰਦੀ ਵਿੱਚ ਕਵਿਤਾ ਦੀ ਇੱਕ ਕਿਤਾਬ “ਅੰਧੇਰੇ ਸਮੇਟ ਕਰ ਦੇਖੇਂ” ਪ੍ਰਕਾਸ਼ਿਤ ਕੀਤੀ ਗਈ ਹੈ।ਕੁਲ ਦੀਪ ਨੇ ਮਾਤ-ਭਾਸ਼ਾ ਦਿਵਸ ਮਨਾਉਣ ਦੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਡਾ. ਮੁਕੇਸ਼ ਚੌਹਾਨ, ਡਾ. ਜੀ. ਸੀ. ਸੇਠੀ, ਡਾ. ਅਨੁਪਮਾ, ਡਾ. ਪ੍ਰੀਤ ਇੰਦਰ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।
ਡਾ . ਬਲਜੀਤ ਸਿੰਘ
ਵਾਈਸ ਪ੍ਰਿੰਸੀਪਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly