ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ

ਪੁਸਤਕ ਦਾ ਅਧਿਐਨ ਕਰਦਿਆਂ ਉਸ ਦੀਆਂ ਗ਼ਜ਼ਲਾਂ ਵਿੱਚੋਂ ਸਿਆਸਤਲੂ ਬੇਇਨਸਾਫੀਲੂ ਪਖੰਡਲੂ ਉਮੰਗਾਂਲੂ ਅੰਤਰ ਮਨ ਦੀ ਪੀੜਾਲੂ ਮੋਹ ਪਿਆਰਲੂ ਜਾਗਿ੍ਰਤੀਲੂ ਦਿੱਲੀ-ਗੁਜਰਾਤ ਦੇ ਹਾਲਾਤਲੂ ਵਿਛੋੜੇ ਦਾ ਦਰਦਲੂ ਨਿਆਂ ਪਾਲਿਕਾ ਉੱਪਰ ਉੱਠੇ ਸਵਾਲ ਅਤੇ ਚੰਗੇ ਰਾਹ ਦਾ ਸੁਝਾਅ ਵਰਗੇ ਨੁਕਤਿਆਂ ਦੀ ਝਲਕ ਸਪਸ਼ਟ ਨਜ਼ਰ ਪੈਂਦੀ ਹੈ। ਉਸ ਨੇ ਪੁਸਤਕ ਵਿੱਚ ਪ੍ਰਸਿੱਧ ਗ਼ਜ਼ਲਗੋ ਜਗਤਾਰ ਦੀ ਪੁਸਤਕ ‘ਜੁਗਨੂੰ ਦੀਵਾ ਤੇ ਦਰਿਆ’ ਵਿੱਚੋਂ ਵੀ ਇੱਕ ਗ਼ਜ਼ਲ ਸਾਂਝੀ ਕੀਤੀ ਹੈ। ਪੁੱਤਰਾਂ ਦੇ ਹੋਣ ਤੇ ਲੋਕ ਬਹੁਤ ਮਾਣ ਮਹਿਸੂਸ ਕਰਦੇ ਹਨ। ਹਰ ਪੁੱਤਰ ਨੂੰ ਸਰਵਣ ਦਾ ਨਾਂ ਦੇਣਾ ਲੋਚਦੇ ਹਨ ਕਿ ਉਹ ਸਰਵਣ ਵਾਂਗ ਬਣੇ ਪਰ ਅੱਜ ਅਜੇਹਾ ਕੁਝ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਸ਼ਿਅਰ ਗੌਰ ਤਲਬ ਹੈ-
‘ਰੀਝਾਂ ਦੇ ਨਾਲ਼ ਰੱਖਿਆਲੂ ਪੁੱਤਰ ਦਾ ਨਾਂ ਸਰਵਣਲੂ
ਇੱਕ ਵੀ ਕਦਮ ਨਾ ਤੁਰਿਆਲੂ ਮਾਂ ਬਾਪ ਨੂੰ ਉੱਠਾ ਕੇ।’ (ਪੰਨਾ 66)
ਰਿਸ਼ਤਿਆਂ ਵਿਚਲੇ ਛੱਲ-ਛਲਾਵੇਲੂ ਮਨੁੱਖ ਦਾ ਖੂਨ ਚਿੱਟਾ ਹੋਣਾ ਉਸ ਦੀ ਗ਼ਜ਼ਲ ਬਿਰਤਾਂਤ ਸਿਰਜਦੀ ਹੈ। ਅੱਜ ਦੇ ਸੰਦਰਭ ਵਿੱਚ ਨਿਆਂ ਪਾਲਿਕਾ ਬਾਰੇ ਸ਼ਿਅਰ ਕਹਿੰਦਾ ਹੈ ਕਿ-
‘ਇਹ ਸੂਬੇ ਦੀ ਕਚਿਹਰੀ ਹੈ ਨਿਆਂ ਦੀ ਆਸ ਨਾ ਰੱਖੀਲੂ
ਕਿ ਇਸ ਦੇ ਅਹਿਲਕਾਰਾਂ ਦੀ ਤਾਂ ਹੈ ਗ਼ੈਰਤ ਮਰੀ ਹੋਈ।’ (ਪੰਨਾ 37)
ਸਿੱਖ ਪਰਿਵਾਰਾਂ ਦੀ ਨੋਜਵਾਨ ਪੀੜੀ ਦੇ ਬੱਚੇ ਆਪਣੇ ਕੇਸ ਕਟਵਾ ਕੇ ਪਤਿਤ ਹੋ ਰਹੇ ਹਨ। ਉਹ ਦਸਤਾਰ ਦੀ ਅਹਿਮੀਅਤ ਭੁੱਲ ਰਹੇ ਹਨ ਅਤੇ ਦਸਤਾਰ ਨੂੰ ਇਕ ਬੋਝ ਸਮਝਣ ਲੱਗ ਪਏ ਹਨਲੂ ਉਹਨਾਂ ਲਈ ਇਹ ਸਿਰਫ ਪਰਨਾ ਹੀ ਹੁੰਦਾ ਹੈ। ਇਸ ਦਸਤਰ ਲਈ ਸਾਡੇ ਵੱਡੇ ਵੱਡੇਰਿਆਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂਲੂ ਕਿੰਨੇ ਜੋਖਮ ਝਲੇਲੂ ਜਿਹਨਾਂ ਲਈ ਇਤਿਹਾਸ ਗਵਾਹ ਹੈ। ਇਹ ਵਰਤਾਰਾ ਲੇਖਕ ਨੂੰ ਹਲੂਣਦਾ ਨਜ਼ਰ ਆਉਂਦਾ ਹੈ ਜਿਸ ਦੇ ਸੰਦਰਭ ਵਿੱਚ ਉਸ ਦੇ ਸ਼ਿਅਰ ਦਾ ਮੁਤਾਲਿਆ ਕਰਨਾ ਬਣਦਾ ਹੈ-
‘ਸੀਸ ਦੇ ਕੇ ਲਾਜ ਰੱਖੀ ਪੁਰਖਿਆਂ ਦਸਤਾਰ ਦੀਲੂ
ਸਮਝਣਾ ਨਾ ਏਸ ਨੂੰ ਦੋ ਗਜ਼ ਦਾ ਪਰਨਾ ਦੋਸਤੋ।’ (ਪੰਨਾ 70)
ਸਾਡੇ ਲੋਕਾਂ ਦੀ ਫਿਤਰਤ ਨੂੰ ਦਰਸਾਉਂਦੀ ਗ਼ਜ਼ਲ ਵੀ ਉਸ ਦੀ ਪੁਸਤਕ ਵਿੱਚ ਸ਼ਾਮਲ ਹੈ ਜਿਸ ਰਾਹੀਂ ਬਿਆਨ ਕੀਤਾ ਗਿਆ ਹੈ ਕਿ ਲੋਕ ਮਖੌਟੇ ਪਾ ਕੇਲੂ ਜ਼ਮੀਰਾਂ ਮਰੀਆਂ ਪਈਆਂ ਹਨਲੂ ਦਲ ਬਦਲੀ ਕਰਨੀਲੂ ਵਿਦਰੋਹ ਕਰਨ ਵਾਲੇ ਲੋਕ ਅਤੇ ਬਸਤੀਆਂ ਹਮੇਸ਼ਾ ਹਾਕਮਾਂ ਦੇ ਅਤਿਆਚਾਰ ਦਾ ਸ਼ਿਕਾਰ ਹੁੰਦੇ ਹਨ। ਇਸ ਦੁਖਾਂਤ ਦਾ ਵਰਨਣ ਵੀ ਉਸ ਦੀ ਗ਼ਜ਼ਲ ਕਰਦੀ ਹੈ-
‘ਮਖੌਟੇ ਪਹਿਨ ਕੇ ਰੱਖਦੇਲੂ ਜ਼ਮੀਰਾਂ ਗ਼ਰਕੀਆਂ ਯਾਰੋਲੂ
ਇਨ੍ਹਾਂ ਲੋਕਾਂ ਦੀਆਂ ਥਾਂ-ਥਾਂ ’ਤੇ ਲੱਗੀਆਂ ਤਖ਼ਤੀਆਂ ਯਾਰੋ।’ (ਪੰਨਾ 76)
—
‘ਇਕੱਲਾ ਦਿਲ ਨਹੀਂ ਪੱਥਰਲੂ ਹੈ ਉਸ ਦੀ ਅੱਖ ਵੀ ਪੱਥਰਲੂ
ਕਿਸੇ ਦਾ ਦਰਦ ਸੁਣ ਕੇ ਉਹ ਕਦੇ ਵੀ ਰੋ ਨਹੀਂ ਸਕਦਾ।’ (ਪੰਨਾ 62)
ਇਸ ਪੁਸਤਕ ਵਿੱਚ ਗ਼ਜ਼ਲਾਂ ਦੇ ਆਖ਼ੀਰ ਤੇ ਅੱਠ ਕੁ ਵੱਖ-ਵੱਖ ਸ਼ਿਅਰ ਵੀ ਸ਼ਾਮਲ ਕੀਤੇ ਗਏ ਹਨ। ਉਹ ਗ਼ਜ਼ਲ ਵਿਧਾ ਨੂੰ ਇੱਕ ਸ਼ਿਕੰਜੇ ਵਾਂਗ ਸਮਝਦਾ ਹੈ। ਉਸ ਨੂੰ ਲੱਗਦਾ ਹੈ ਅਤੇ ਕਹਿੰਦਾ ਹੈ ਕਿ ‘ਗ਼ਜ਼ਲ ਗ਼ਜ਼ਲਕਾਰ ਨੂੰ ਸ਼ਿਕੰਜੇ ਵਿੱਚ ਕੱਸ ਦਿੰਦੀ ਹੈਲੂ ਹਿੱਲਣ ਨਹੀਂ ਦਿੰਦੀ।’ ਇਹ ਕਥਨ ਕਾਫੀ ਹੱਦ ਤੱਕ ਸਹੀ ਵੀ ਹੈ। ਹਥਲੀ ਪੁਸਤਕ ਉਸ ਦੀ ਪਲੇਠੀ ਗ਼ਜ਼ਲ ਪੁਸਤਕ ਹੈ ਇਸ ਕਰਕੇ ਮੈਨੂੰ ਉਸ ਦੀਆਂ ਗ਼ਜ਼ਲਾਂ ਵਿੱਚ ਕੂਝ ਐਬ ਵੀ ਨਜ਼ਰ ਆਏ ਹਨ। ਕਿਤੇ ਕਿਤੇ ਕਾਫ਼ੀਆ ਰਲਦਾ ਨਜ਼ਰ ਨਹੀਂ ਆਇਆ। ਖ਼ੈਰਲੂ ਅਗਲੀ ਪੁਸਤਕ ਦੀ ਉਡੀਕ ਰਹੇਗੀ।
ਉਸ ਦੀਆਂ ਕੁਝ ਗ਼ਜ਼ਲਾਂ ਦੇ ਸ਼ਿਅਰ ਵਾਚਣ ਯੋਗ ਹਨ ਜਿਵੇ ਕਿ–
‘ਦਾਸਤਾਂ ਕਿੱਦਾਂ ਸੁਣਾਵਾਂ ਜ਼ਿੰਦਗੀ ਦੀ ਫੋਲ ਕੇ।
ਸੁਣ ਨਹੀਂ ਹੋਣੀ ਜਦੋਂ ਕੁਝ ਦੱਸਿਆ ਮੈਂ ਬੋਲ ਕੇ।’
—
‘ਇੱਕ ਦਿਨ ਸੁੱਤੇ ਲੋਕਾਂ ਨੇ ਉੱਠ ਖੜਨਾ ਹੈ।
’ਕੱਠੇ ਹੋ ਕੇ ਹੱਕਾਂ ਖਾਤਰ ਲੜਨਾ ਹੈ।’
—
‘ਕਦੇ ਨਾ ਹਾਦਸਾ ਬਣਿਆਲੂ ਤੇ ਨਾ ਹਥਿਆਰ ਬਣਿਆ ਹਾਂ।
ਦਵਾ ਬਣਿਆਲੂ ਦੁਆ ਬਣਿਆਲੂ ਮੈਂ ਜਿੰਨੀ ਵਾਰ ਬਣਿਆ ਹਾਂ।’
—
ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly