ਰੋਮ (ਸਮਾਜ ਵੀਕਲੀ): ਪੋਪ ਫਰਾਂਸਿਸ ਨੇ ਇੱਥੇ ਸੇਂਟ ਪੀਟਰਜ਼ ਬਸੀਲਿਕਾ ਵਿਚ ਕਰੀਬ 2000 ਲੋਕਾਂ ਦੀ ਮੌਜੂਦਗੀ ਵਿਚ ਕ੍ਰਿਸਮਸ ਮਨਾਈ। ਦੱਸਣਯੋਗ ਹੈ ਕਿ ਇਟਲੀ ਵਿਚ ਕਰੋਨਾਵਾਇਰਸ ਦੇ ਕੇਸ ਵਧੇ ਹਨ ਤੇ ਵੈਟੀਕਨ ਦੇ ਮੁਲਾਜ਼ਮਾਂ ਲਈ ਵੈਕਸੀਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੋਪ ਫਰਾਂਸਿਸ ਵੱਲੋਂ ਜਸ਼ਨਾਂ ਦੀ ਸ਼ੁਰੂਆਤ ਦੇ ਨਾਲ ਹੀ ਕ੍ਰਿਸਮਸ ਦੀਆਂ ਛੁੱਟੀਆਂ ਦਾ ਆਗਾਜ਼ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪੋਪ ਫਰਾਂਸਿਸ ਬਿਨਾਂ ਮਾਸਕ ਤੋਂ ਨਜ਼ਰ ਆਏ। ‘ਮਿਡਨਾਈਟ ਮਾਸ’ ਸ਼ੁੱਕਰਵਾਰ ਰਾਤ ਕਰੀਬ 7.30 ਵਜੇ ਸ਼ੁਰੂ ਹੋਇਆ। ਹਾਲਾਂਕਿ ਇਸ ਸਾਲ ਕਰਫ਼ਿਊ ਨਹੀਂ ਲਾਇਆ ਗਿਆ ਪਰ ਕਰੋਨਾ ਦੇ ਕੇਸ 2020 ਦੇ ਇਨ੍ਹਾਂ ਦਿਨਾਂ ਦੌਰਾਨ ਸਾਹਮਣੇ ਆਏ ਕੇਸਾਂ ਨਾਲੋਂ ਵੱਧ ਹਨ। ਇਟਲੀ ਵਿਚ ਲਗਾਤਾਰ ਦੂਜੇ ਦਿਨ 50 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 141 ਲੋਕਾਂ ਦੀ ਮੌਤ ਵੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly