ਗਰੀਬ ਦੇ ਢਾਰੇ…..

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਵਾਅਦੇ ਕਰ ਕਰ ਲਾਏ ਲਾਰੇ।
ਅੰਨ੍ਹੀ ਬੌਲ੍ਹੀ ਸੁਣ ਸਰਕਾਰੇ।

ਹੱਸ ਹੱਸ ‌ਜੋ ਗੱਲਾਂ ਕਰਦੇ,
ਆਖਰ ਹੁਣ ਓ ਰੋ ਰੋ ਹਾਰੇ।

ਤਕੜੇ ਨੂੰ ਗਲ੍ਹ ਲਾਉਂਦੇ ਲੋਕੀ,
ਮਾੜੇ ਤਾਈਂ ਵਿਖਾਉਂਦੇ ਤਾਰੇ।

ਵਾੜ ਖੇਤ ਨਾ ਖਾਣ ਹੈ ਲੱਗੀ,
ਅੰਨਦਾਤਾ ਪਿਆ ਕੂਕ ਪੁਕਾਰੇ।

ਮਹਿਲਾਂ ਤੇ ਬਰਸਾਤ ਪੲੀ ਹੋਵੇ,
ਲੱਗੇ ਚੋਣ ਗਰੀਬ ਦੇ ਢਾਰੇ।

ਅਜੇ ਵੀ ਪਲ ਪਲ ਚੇਤੇ ਆਉਂਦੇ,
ਦਿਨ ਸੱਜਣਾਂ ਦੇ ਨਾਲ ਗੁਜ਼ਾਰੇ।

ਦਸ਼ਮ ਪਿਤਾ ਨੇ ਦੇਖ ਲੈ ‘ਬੁਜਰਕ’,
ਧਰਮ ਹੇਤ ਪੁੱਤ ਚਾਰੇ ਵਾਰੇ‌।

ਹਰਮੇਲ ਸਿੰਘ ਧੀਮਾਨ

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਲੈਤ
Next articleਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ‘ ਤੇ ਪਰਿਵਾਰ ਦਾ ਕੀਤਾ ਸਨਮਾਨ