‘ਗਰੀਬ ਜਸ਼ਨ ਮਨਾਉਂਦੇ ਰਹਿ ‌ਗ‌ਏ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ)

ਅਜ਼ਾਦੀ 75 ਸਾਲ ਬੀਤੇ ਅਜੇ ਗਰੀਬਾਂ ਤੋਂ ਦੂਰ ਇਥੇ।
ਇਹ ਅਮੀਰਾਂ ਕੋਲ ਰਹੇ, ਐਸੇ ਅਪਣਾਏ ਦਸਤੂਰ ਇਥੇ।

ਹੋ ਗ‌ਏ ਹਾਂ ਅਜ਼ਾਦ ਗਰੀਬ ਜਸ਼ਨ ਮਨਾਉਂਦੇ ਰਹਿ ‌ਗ‌ਏ,
ਪਰ ਅਜੇ ਤੱਕ ਆਸਾਂ ਨੂੰ ਪਿਆ ਨਹੀਂ ਬੂਰ ਇਥੇ।

ਸਰਮਾਏਦਾਰ ਇਥੇ ਵਧੇ ਫੁੱਲੇ ਬੇ-ਹੱਦ,
ਭੁੱਖ ਨਾਲ ਘੁਲਦੇ ਕਿਰਤੀ ਮਜ਼ਦੂਰ ਇਥੇ।

ਗਰੀਬਾਂ ਦੇ ਚਿਹਰਿਆਂ ਤੇ ਉਦਾਸੀ ਮੁੜ ਮੁੜ ਆਵੇ,
ਅਮੀਰਾਂ ਦੇ ਚਿਹਰਿਆਂ ਤੇ ਆਵੇ ਸਰੂਰ ਇਥੇ।

ਅਖੌਤੀ ਨੀਚ ਜਾਤਾਂ ਵਾਲੇ ਅਜ਼ਾਦੀ ਨਾਲ ਜਿਊਣ,
‘ਮਨੂੰ’ ਦੇ ਚੇਲਿਆਂ ਨੂੰ ਇਹ ਨੀਂ ਮਨਜ਼ੂਰ ਇਥੇ।

“ਪੜ੍ਹੋ ਜੁੜ੍ਹੋ ਸੰਘਰਸ਼ ਕਰੋ” ਹੋਕਾ ‘ਭੀਮ ਰਾਓ’ ਦਾ
ਮੇਜਰ ਲਾਗੂ ਕਰਨਾ ਪੈਣਾ ਹੈ ਹਜ਼ੂਰ ਇਥੇ।

ਮੇਜਰ ਸਿੰਘ ਬੁਢਲਾਡਾ
94176 42327

Previous articleਭਾਰਤ ਦੇ ਅਜ਼ਾਦੀ ਅੰਦੋਲਨ ’ਚ ਆਦਿਵਾਸੀਆਂ ਦਾ ਯੋਗਦਾਨ
Next articleਬੁੱਧ ਬਾਣ