(ਸਮਾਜ ਵੀਕਲੀ)-ਇਕ ਮੁੰਡਾ ਕਿਸੇ ਪਿੰਡ ਗਿਆ, ਉਥੇ ਉਸਨੂੰ ਇਕ ਕੁੜੀ ਦਿਖਾਈ ਦਿੱਤੀ ਜਿਹੜੀ ਦੇਖਣ ਵਿਚ ਬਹੁਤ ਸੋਹਣੀ ਸੀ। ਮੁੰਡਾ ਉਸਨੂੰ ਪਿਆਰ ਭਰੀਆਂ ਨਜ਼ਰਾਂ ਨਾਲ਼ ਨਿਹਾਰ ਹੀ ਰਿਹਾ ਸੀ ਕੇ ਉਹ ਮੋੜ ਮੁੜ ਗਈ। ਮੁੰਡੇ ਨੂੰ ਸਮਝ ਨਾ ਆਵੇ ਉਹ ਕੀ ਕਰੇ।
ਉਸਨੇ ਕੋਲ਼ ਖੜੇ ਇਕ ਅਮਲੀ ਤੋਂ ਪੁੱਛਿਆ
” ਇਸ ਕੁੜੀ ਦਾ ਘਰ ਕਿਥੇ ਹੈ? “
” ਐਂ! ਕਰ ਜਵਾਨਾ, ਆਹ ਜਿਹੜਾ ਕਾਲ਼ਾ ਕੁੱਤਾ ਜਾ ਰਿਹੈ, ਇਸਦੇ ਮਗਰ ਮਗਰ ਤੁਰ ਜਾ। ਜਿਸ ਘਰ ਇਹ ਕੁੱਤਾ ਜਾ ਵੜਿਆ, ਉਹੀ ਇਸ ਕੁੜੀ ਦਾ ਘਰ ਹੈਂ। “
ਅਮਲੀ ਨੇ ਜਰਦਾ ਬੁੱਲਾਂ ਵਿਚ ਲਾਉਂਦਿਆਂ ਕਿਹਾ।
ਮੁੰਡਾ ਪਹਿਲਾਂ ਤਾਂ ਹੈਰਾਨ ਜਿਹਾ ਹੋਇਆ ਫੇਰ ਸਿਰ ਜਿਹਾ ਖ਼ੁਰਕ ਕੇ ਕਹਿੰਦਾ
” ਅਮਲੀਆ! ਜੇ ਕੁੱਤਾ ਕਿਸੇ ਹੋਰ ਘਰ ਜਾ ਵੜਿਆ ਫੇਰ? “
” ਤੂੰ ਕਾਕਾ ਛਿੱਤਰ ਈ ਖਾਣੇ ਆਂ, ਕੀ ਫ਼ਰਕ ਪੈਂਦੇ ਉਹ ਏਸ ਘਰੋਂ ਹੋਣ ਜਾਂ ਓਸ ਘਰੋਂ ਹੋਣ। “
ਉਹੀ ਸਾਬ ਪੰਜਾਬ ਦੀ ਜਨਤਾ ਦਾ ਹੈ, ਜਦੋਂ ਬਿਨਾਂ ਸੋਚੇ ਸਮਝੇ, ਜਾਂਚੇ ਪਰਖੇ, ਅੱਗਾ ਪਿੱਛਾ ਦੇਖੇ, ਸਿਰਫ ਗੱਲਾਂ ਵਿਚ ਆਕੇ ਵੋਟਾਂ ਪਾਉਣੀਆਂ ਤਾਂ ਫੇਰ ਛਿੱਤਰ ਈ ਪੈਣੇ ਉਹ ਚਾਹੇ ਪੰਥ ਦੇ ਨਾਮ ਤੇ ਬਦਲਾਂ ਤੋਂ ਖਾ ਲਵੋ, ਵਿਕਾਸ ਦੇ ਨਾਮ ਤੇ ਕਾਂਗਰਸ ਤੋਂ ਜਾਂ ਬਦਲਾਵ ਦੇ ਨਾਮ ਤੇ ਭਗਵੰਤ ਮਾਨ ਤੋਂ।
ਸੋਨੂੰ ਮੰਗਲ਼ੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly