ਸਿਆਸਤਦਾਨ

ਨੀਰ

(ਸਮਾਜ ਵੀਕਲੀ)

ਉਹ ਮੇਰੇ ਰੱਬਾ,
ਹਾਏ ਉਹ ਰੱਬਾ,
ਇਹਨਾਂ ਬੇਗ਼ੈਰਤ ਲੋਕਾਂ ਤੋਂ,
ਦੇਸ਼ ਨੂੰ ਬਚਾਈਂ ਉਹ ਰੱਬਾ |
ਲਾਲਚੀ ਸੋਚਾਂ,
ਕੌਮ ਦੀਆਂ ਨਾੜਾਂ ਨੂੰ,
ਚਿਪਕੀਆਂ ਜੋਕਾ,
ਟਕੇ-ਟਕੇ ਲਈ ਵਿਕ ਜਾਣ ਜੋ,
ਬੇਹਯਾ ਜਮਾਤਾਂ |
ਉਹ ਮੇਰੇ ਰੱਬਾ,
ਹਾਏ ਉਹ ਰੱਬਾ,
ਉਹ ਵੀ ਸੀ ਜਾਏ,
ਜਿਨ੍ਹਾਂ ਹੰਡਾਈਆਂ ਨਾ ਜਵਾਨੀਆਂ,
ਚੁੰਮ ਲਏ ਫਾਹੇ ਉਹਨਾਂ,
ਮਹਿਬੂਬ ਦੇ ਮੱਥੇ ਦੀ ਤਰ੍ਹਾਂ |
ਮਰ ਗਏ,
ਮਿਟ ਗਏ,
ਜਿਊਣ ਜੋਗੇ ਹੋਣ ਤੋਂ ਪਹਿਲਾਂ |
ਉਹ ਮੇਰੇ ਰੱਬਾ,
ਹਾਏ ਉਹ ਰੱਬਾ,
ਇਹਨਾਂ ਦੋ ਮੂਹੇ ਨਾਗਾਂ ਤੋਂ,
ਮੁਲਕ ਨੂੰ ਬਚਾਈ, ਉਹ ਰੱਬਾ |
ਨਿੱਤ-ਨਿੱਤ ਨਵੇਂ ਵਾਅਦੇ,
ਨਵੀਆਂ ਸਕੀਮਾਂ,
ਬਿਜਲੀ ਦੇ ਮੁੱਲ,
ਵਿਕ ਰਹੀਆਂ ਨੇ ਵੋਟਾਂ |
ਕਦੇ ਜਾਲੀ ਟੋਪੀ ਪਾ ਲੋ,
ਕਦੇ ਦਸਤਾਰ ਸਜਾ ਲੋ,
ਕਦੇ ਪਾ ਜਨੇਉਂ,
ਗੰਗਾ ਵਿੱਚ ਡੁਬਕੀ ਲਾ ਲੳ,
ਇਹਨਾਂ ਪਖੰਡੀਆਂ ਤੋਂ,
ਭਾਰਤ ਨੂੰ ਬਚਾਈਂ ਉਹ ਰੱਬਾ |
ਹਾਏ ਉਹ ਰੱਬਾ,
ਉਹ ਮੇਰੇ ਰੱਬਾ,
ਇਹਨਾਂ ਲੁਟੇਰਿਆਂ ਤੋਂ,
ਵਤਨ ਨੂੰ ਬਚਾਈਂ ਉਹ ਰੱਬਾ |
ਕਾਲੇ ਦਿਲ,
ਕਾਲੀਆਂ ਸੋਚਾਂ,
ਚਿੱਟੇ ਦਾ ਸੌਦਾ,
ਕੈਂਸਰ ਦੇ ਪਲਾਂਟ,
ਪੌਣ ਵਿੱਚ ਜ਼ਹਿਰ,
ਇਹਨਾਂ ਸੁਆਰਥੀਆਂ ਤੋਂ,
ਪੰਜਾਬ ਨੂੰ ਬਚਾਈਂ ਉਹ ਰੱਬਾ |
ਹਾਏ ਉਹ ਰੱਬਾ,
ਉਹ ਮੇਰੇ ਰੱਬਾ ||

– ਨੀਰ

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਤਾ ਨੂੰ ਸਲਾਮ
Next articleਸਮੱਸਿਆ ਤੇ ਤਪੱਸਿਆ