ਏਕਤਾ ਨੂੰ ਸਲਾਮ

ਮੂਲ ਚੰਦ ਸ਼ਰਮਾ 
ਜਿਉਂਦੇ ਵਸਦੇ ਰਹੋ ਪੰਜਾਬੀਓ ,
ਤੁਸੀਂ ਕਰੀ ਅਗਵਾਈ .
ਸਭ ਤੋਂ ਪਹਿਲਾਂ ਹਰਿਆਣੇ ਵਿੱਚ,
ਸੀ ਸਰਕਾਰ ਝੁਕਾਈ .
ਦਿੱਲੀ ਦੇ ਬੂਹੇ ‘ਤੇ ਆਪਣੇ ,
ਵੱਖਰੇ ਪਿੰਡ ਵਸਾ ਕੇ  :
ਕਈ ਸੂਬਿਆਂ ਦੀ ਕਿਰਸਾਨੀ,
ਆਪਣੇ ਨਾਲ਼ ਰਲ਼ਾਈ .
ਪੋਹ ਮਾਘ ਦੀ ਸਰਦੀ ਝੱਲੀ ,
ਜੇਠ ਹਾੜ ਦੀ ਗਰਮੀ  :
ਅੰਨਦਾਤਿਓ ਸੀਅ ਨਾ ਵੱਟੀ ,
ਥੋਡੀ ਧੰਨ ਕਮਾਈ  .
ਕਿਸੇ ਕਿਹਾ ਅੱਤਵਾਦੀ ਥੋਨੂੰ ,
ਕਿਸੇ ਕਿਹਾ ਵੱਖਵਾਦੀ  :
ਹੋਰ ਪਤਾ ‘ਨੀਂ ਕੀ ਕੀ ਥੋਨੂੰ,
ਕਹਿੰਦੇ ਰਹੇ ਸ਼ੁਦਾਈ  .
ਸਮੇਂ ਦੇ ਹਾਕਮ ਥੋਡੇ ਸਾਹਮਣੇਂ ,
ਗੋਡਿਆਂ ਪਰਨੇ ਡਿੱਗੇ  :
ਪਹਿਲਾਂ ਵੀ ਕਈਆਂ ਦੀ ਏਥੇ ,
ਗੋਡਣੀ ਤੁਸੀਂ ਲਵਾਈ  .
ਕਲਮ ਰੰਚਣਾਂ ਵਾਲ਼ੇ ਦੀ ਅੱਜ ,
ਰੁਲ਼ਦੂ ਦੇ ਨਾਲ਼ ਮਿਲ ਕੇ  :
ਏਸ ਜਿੱਤ ਦੀ ਸਭਨਾਂ ਨੂੰ ਅੱਜ ,
ਮੁੜ ਮੁੜ ਦੇਵੇ ਵਧਾਈ .

                     ਮੂਲ ਚੰਦ ਸ਼ਰਮਾ 

Previous articleਆਹ! ਸਿਮਰਦੀਪ ਸਿੰਘ ਮਿੰਟੂ ਲਿੱਟ
Next articleਸਿਆਸਤਦਾਨ