HOME ਡਰਬੀ ਦਾ ਸ਼ਹੀਦੀ ਫੁਟਬਾਲ ਟੂਰਨਾਮੈਂਟ 2025 ਯਾਦਗਰ ਹੋ ਨਿਬੜਿਆ

ਡਰਬੀ ਦਾ ਸ਼ਹੀਦੀ ਫੁਟਬਾਲ ਟੂਰਨਾਮੈਂਟ 2025 ਯਾਦਗਰ ਹੋ ਨਿਬੜਿਆ

3

ਸ਼ਹੀਦੌਂ ਕੀ ਚਿਤਾਓਂ ਪਰ ਲ਼ਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।

ਡਰਬੀ (ਸਮਾਜ ਵੀਕਲੀ)- ਖਾਲਸਾ ਫੁਟਬਾਲ ਫੈਡਰੇਸ਼ਨ, ਡਰਬੀ ਸਪੋਰਟਸ ਕਮੇਟੀ, ਸਿੰਘ ਬ੍ਰਦਰਜ ਫੁਟਬਾਲ ਕਲੱਬ, ਸ੍ਰੀ ਗੁਰੂ ਅਰਜਨ ਦੇਵ ਗੁਰਦਵਾਰਾ, ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ, ਰਾਮਗੜੀ੍ਹਆ ਸਭਾ ਡਰਬੀ, ਖਾਲਸਾ ਦਰਬਾਰ ਗੁਰਦਵਾਰਾ, ਸ਼੍ਰੀ ਗੁਰੂ ਰਵੀਦਾਸ ਸਭਾ ਡਰਬੀ, ਇੰਡੀਅਨ ਕੌਮੁਇੰਨਟੀ ਸੈਂਟਰ, ਹਿੰਦੂ ਟੈਮਪਲ, ਸ਼ਰੋਮਣੀ ਅਕਾਲੀ ਦਲ ਯੂਕੇ {ਡਰਬੀ}, ਪੈਕ ਫੂਡਜ ਸਟੋਰ ਅਤੇ ਡਰਬੀ ਵਾਸੀਆਂ ਦੇ ਸਿਹਯੋਗ ਨਾਲ ਇਸ ਸਾਲ ਦਾ ਡਰਬੀ ਸ਼ਹੀਦੀ ਟੂਰਨਾਮੈਂਟ ਸਨਿਚਰਵਾਰ ਅਤੇ ਐਤਵਾਰ 12, 13 ਜੁਲਾਈ ਨੂੰ ਲੈਯਰ ਯੁਨਾਟਿੱਡ, ਰੇਸਕੋਰਸ ਪਲੇਂਇੰਗ ਫੀਲਡਜ, ਸੇਂਟ ਮਾਰਕਸ ਰੋਡ, ਡਰਬੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਬਰਤਾਨੀਆ ਦੇ ਵੱਖ ਸ਼ਹਿਰਾਂ ਤੋਂ 30 ਤੋਂ ਉਪਰ ਸੀਨੀਅਰ ਟੀਮਾ, ਬੱਚੇ ਨੌਜਵਾਨਾ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆਂ। ਹਜਾਰਾਂ ਹੀ ਫੁਟਬਾਲ ਪ੍ਰੇਮੀਆਂ ਨੇ ਅਨੰਦ ਮਾਣਿਆ, ਟੂਰਨਾਮੈਂਟ ਯਾਦਗਰ ਹੋ ਨਿਬੜਿਆ।

ਪ੍ਰੈਮੀਅਰ ਡਿਿਵਯਨ, ਫਰਸਟ ਡਿਿਵਯਨ, 35 ਸਾਲਾਂ ਤੋਂ ਵੱਧ ਉਮਰ, 45 ਸਾਲ ਤੋਂ ਵੱਧ ਉਮਰ ਦੇ ਮੈਚ 12 ਜੁਲਾਈ ਸਨਿਚਰਵਾਰ ਨੂੰ ਖੇਡੇ ਗਏ ਅਤੇ ਇਨ੍ਹਾ ਦੇ ਫਾਈਨਲ ਮੈਚ ਐਤਵਾਰ 13 ਜੁਲਾਈ ਨੂੰ ਖੇਡੇ ਗਏ ਅਤੇ ਜਿੱਤਣ ਵਾਲੇ ਇਸ ਪ੍ਰਕਾਰ ਸਨ:

ਪਰੈਮੀਅਰ ਜੀ ਐਨ ਜੀ. ਲੈਸਟਰ
ਫਰਸਟ ਡਿਿਵਯਨ ਸਿੰਘ ਬਰੌਦਰਜ, ਡਰਬੀ
35 ਸਾਲ ਤੋਂ ਉਪਰ ਪੰਜਾਬ ਯੁਨਾਟਿੱਡ ਸਪੋਰਟਸ ਵੋਲਵਰਹੈੰਪਟੰਨ
45 ਸਾਲ ਤੋਂ ਉਪਰ ਐਫ ਸੀ ਪੰਜਾਬ ਸੈਂਡਵੈਲ਼

ਕੁੱਝ ਸਾਲਾਂ ਤੋ ਫੁੱਟਬਾਲ ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਟੀਮਾਂ ਵੀ ਭਾਗ ਲੈਂਦੀਆਂ ਹਨਂ। ਬੱਚਿਆਂ ਨੌਜਵਾਨਾ ਅਤੇ ਲੜਕੀਆਂ ਦੇ ਮੈਚ ਐਤਵਾਰ 13 ਜੁਲਾਈ ਨੂੰ ਖੇਡੇ ਗਏ; ਐਤਵਾਰ ਨੂੰ ਹਮੇਸ਼ਾਂ ਪ੍ਰਵਾਰਿੱਕ ਮਹੌਲ ਹੁੰਦਾ ਹੈ ਜਦੋਂ ਬਾਬਾ ਜੀ ਬੀਬੀ ਜੀ, ਨਾਨਾ ਜੀ ਨਾਨੀ ਜੀ, ਮਾ ਬਾਪ, ਭੈਣ ਭਰਾ, ਮਾਮਾ ਮਾਮੀ, ਭੂਆ ਫੁੱਫੜ, ਮਾਸੀ ਜੀ ਮਾਸੜ ਜੀ, ਤੇ ਹੋਰ ਰਿਸ਼ਤੇਦਾਰ ਆਪਣੇ ਲੜਕੇ ਲੜਕੀਆਂ ਨੂੰ ਖੇਡਦੇ ਦੇਖਣ, ਹੌਸਲਾ ਅਫਜਾਈ ਕਰਨ ਆਉਂਦੇ ਹਨ।
ਸਾਰੀਆਂ ਬੱਚਿਆਂ ਦੀਆਂ ਟੀਮਾਂ ਨੇ ਟੈਂਟ ਲਾਏ ਹੁੰਦੇ ਹਨ। ਡਰਬੀ ਟੂਰਨਾਮੈਂਟ ਦਾ ਪ੍ਰਬੰਧ ਵਧੀਆ ਹੁੰਦਾ ਹੈ, ਸਿਆਣਿਆਂ ਲਈ ਬੈਠਣ ਲਈ ਕੁੱਝ ਬੈਂਚ ਹਨ, ਲੋੜ ਮੁਤਾਬਕ ਟੌਇਲਟਸ, ਖਾਣ ਪੀਣ ਅਤੇ ਲੋੜ ਕਾਰ ਪਾਰਕਿੰਗ ਸੱਭ ਦਾ ਵਧੀਆ ਪ੍ਰਬੰਧ ਹੁੰਦਾ ਹੈ। ਇੱਕ ਜਗਾ ਤੋਂ ਕਈ ਮੈਚ ਦੇਖੈ ਜਾ ਸਕਦੇ ਹਨ। ਜਿੱਤਣ ਵਾਲੀਆਂ ਟੀਮਾਂ ਇਸ ਪ੍ਰਕਾਰ ਸਨ:
ਅੱਠ ਸਾਲ ਤੋਂ ਘੱਟ ਨਨੀਟਨ ਐਫ ਸੀ
ਨੌਂ ਸਾਲ ਤੋਂ ਘੱਟ ਨੌਟਿੰਘੰਮ ਸਿੱਖ ਲਾਈਓੋਨਜ
ਗਿਆਰਾਂ ਸਾਲ ਤੋਂ ਘੱਟ ਨੌਟੀਘੰਮ ਸਿੱਖ ਲਾਈਓਨਜ
ਤੇਰਾਂ ਸਾਲ ਤੋਂ ਘੱਟ ਸਪੋਰਟਿੰਗ ਖਾਲਸਾ
ਪੰਦਰਾਂ ਸਾਲ ਤੋਂ ਘੱਟ ਲੈਮਿੰਗਟੰਨ
ਸਤਾਰਾਂ ਸਾਲ ਤੋਂ ਘੱਟ ਜੀ ਐਨ ਜੀ ਲੈਸਟਰ

ਲ਼ੜਕੀਆਂ ਦੀ ਜੇਤੂ ਟੀਮ ਜੀ ਐਂਨ ਪੀ ਪੈਨਥਰਜ ਤੇਰਾਂ ਸਾਲ ਤੋਂ ਘੱਟ

ਨਨੀਟੰਨ ਅੱਠ ਸਾਲ ਤੋਂ ਘੱਟ ਉਮਰ ਦੀਆਂ ਬਰਤਾਨੀਆ ਦੀਆਂ ਸਾਰੀਆਂ ਟੀਮਾ ਅਤੇ ਚਾਰ ਵਿਚੋਂ ਤਿੰਨ ਟੂਰਨਾਮੈਂਟ ਜਿੱਤੀਆਂ ਅਤੇ ਬਰਮਿੰਘਮ ਦੀ ਟੂਰਨਾਮੈਂਟ ਵਿੱਚ ਸੈਮੀ-ਫਾਈਨਲ ਤੱਕ ਪਹੁੰਚੇ। ਸਪੋਰਟਿੰਗ ਖਾਲਸਾ ਦੀ ਤੇਰਾਂ ਸਾਲ ਤੋਂ ਘੱਟ ਉਮਰ ਦੀ ਟੀਮ ਨੇ ਇਸ ਸਾਲ ਦੀਆਂ ਸਾਰੀਆਂ ਚਾਰ ਟੂਰਨਾਮੈਂਟ ਜਿੱਤੀਆਂ।
ਨੌਟਿੰਘੰਮ ਸਿੱਖ ਲਾਈਓਨਜ ਦੀ ਨੌਂ ਸਾਲਾਂ ਤੋਂ ਘੱਟ ਉਮਰ ਵਿੱਚ ਦੋ ਟੂਰਨਾਮੈਂਟਾਂ ਜਿੱਤੀਆਂ। ਬੈਡਫੋਰਡ ਟੂਰਨਾਮੈਂਟ ਵਿੱਚ ਇਨ੍ਹਾ ਨੇ ਸਾਰੀ ਟੂਰਨਾਮੈਂਟ ਵਿੱਚ ਆਪਣੇ ਸਿਰ ਕੋਈ ਵੀ ਗੋਲ ਨਹੀਂ ਹੋਣ ਦਿੱਤਾ ਅਤੇ ਡਰਬੀ ਦੀ ਟੂਰਨਾਮੈਂਟ ਵਿੱਚ ਸਾਰੇ ਦੇ ਸਾਰੇ ਮੈਚ ਜਿੱਤੇ। ਗਿਆਰਾਂ ਸਾਲ ਤੋਂ ਘੱਟ ਉਮਰ ਵਿੱਚ ਵੀ ਇਨਾ੍ਹ ਦੀ ਟੀਮ ਜੇਤੂ ਰਹੀ।

ਬਰਮਿਘੰਮ ਤੋਂ ਆਏ ਇੱਕ ਸਿੱਖ ਨੇ ਕਬੱਡੀ ਅਤੇ ਫੁਟਬਾਲ ਟੂਰਨਾਮੈਂਟ ਵਿੱਚ ਕੀ ਕੀ ਫਰਕ ਦਾ ਜੁਵਾਬ ਦਿੰਦੇ ਹੋਏ ਦੱਸਿਆ ਕਿ ਜਦੋਂ ਆਪਣਾ ਦੇਸ਼ ਹੋਵੇਗਾ ਸੱਭ ਠੀਕ ਹੋਵੇਗਾ ਆਪਣੇ ਜਹਾਜ ਹੋਣਗੇ ਆਪਣੀਆਂ ਵੱਖ ਵੱਖ ਗੇਡਾਂ ਦੀਆਂ ਟੀਮਾਂ ਹੋਣਗੀਆਂ। ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਕੋਸ਼ਿਿਸ਼ ਕਰਨੀ ਚਾਹੀਦੀ ਹੈ ਕਿ ਇਸ ਤਰਾਂ ਦੀਆਂ ਆਪਣੀਆਂ ਗਰਾਉਂਡਾ ਹੋਣਈਆਂ ਚਾਹੀਦੀਆਂ ਹਨ ਤਾਂ ਕਿ ਪੂਰਾ ਸਾਲ ਓਥੇ ਟਰੇਨਿੰਗ ਕਰਨ ਦਾ ਲਾਭ ਲੈ ਸਕੀਏ। ਇਹ ਵੀ ਆਪਾਂ ਸੱਭ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸੀਰਤ ਕੌਰ ਬਰਤਾਨੀਆਂ ਦੀ ਅੰਡਰ 16 ਫੁਟਬਾਲ ਟੀਮ ਦੀ ਕੈਪਟੰਨ ਹੈ।
ਸ਼ਾਨਦਾਰ ਟਰੋਫੀਆਂ ਦੀ ਤਕਸੀੰਮ ਡਰਬੀ ਮੇਅਰ ਅਜੀਤ ਸਿੰਘ ਅਟਵਾਲ, ਡਰਬੀ ਦੀ ਲੇਬਰ ਪਾਰਟੀ ਸੰਸਦ ਮੈਂਮਬਰ ਕੈਥਰੀਨ ਐਟਕਿੰਨਸਨ ਅਤੇ ਗੁਰਦਵਾਰਾ ਸਾਹਿਬ ਜੀ ਦੇ ਸੇਵਾਦਾਰਾਂ ਨੇ ਨਿਭਾਈ। ਸ਼ਟੇਜ ਦੀ ਸੇਵਾ ਖਾਲਸਾ ਫੁਟਬਾਲ ਫੈਡਰੇਸ਼ਨ ਦੇ ਜੀਤਇੰਦਰ ਸਿੰਘ ਬੈਂਸ ਨੇ ਵਧੀਆ ਤਰੀਕੇ ਨਾਲ ਕੀਤੀ।

-ਤਰਲੋਚਨ ਸਿੰਘ ਵਿਰਕ 

Previous articleਸਿਆਸੀ ਹਲਚਲ ਅਨਮੋਲ ਦਾ ਅਸਤੀਫਾ ਪ੍ਰਵਾਨ ਹੋਇਆ ਤਾਂ ਖਰੜ ਵਿਚ ਹੋਵਗੀ ਜ਼ਿਮਨੀ ਚੋਣ
Next articleHow Indian Players Disappointed Everyone with Their Last-Minute WCL 2025 Withdrawal