ਕਪੂਰਥਲਾ ( ਕੌੜਾ ) – ਸਿਵਲ ਸਰਜਨ ਕਪੂਰਥਲਾ ਡਾ ਗੁਰਵਿੰਦਰਬੀਰ ਕੌਰ ਤੇ ਐੱਸ ਐੱਮ ਓ ਕਾਲਾ ਸੰਘਿਆਂ ਡਾ ਰੀਟਾ ਦੀ ਰਹਿਨੁਮਾਈ ਹੇਠ ਤੇ ਮੈਡੀਕਲ ਅਧਿਕਾਰੀ ਡਾ ਗੁਣਤਾਸ ਤੇ ਨੋਡਲ ਅਧਿਕਾਰੀ ਡਾ ਸੋਨਾ ਖ਼ੁਸ਼ੀ ਦੀ ਨਿਗਰਾਨੀ ਹੇਠ ਸੁਪਰਵਾਈਜ਼ਰ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਤੇ ਐਲਐਚਵੀ ਬਲਵੀਰ ਕੌਰ ਤੇ ਪਰਮਜੀਤ ਕੌਰ ਤੇ ਰੁਪਿੰਦਰ ਕੌਰ ਦੀਆਂ ਟੀਮਾਂ ਵੱਲੋਂ ਸਬ ਸੈਂਟਰ ਭਾਣੋਲੰਗਾ, ਆਰੀਆਂਵਾਲ ਢੁੱਡੀਆਂਵਾਲ ਦੇ ਬੂਥਾਂ ਤੇ ਮੋਬਾਇਲ ਟੀਮਾਂ ਵੱਲੋਂ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਦੌਰਾਨ ਡਾ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੋਲੀਓ ਬੂੰਦਾਂ ਸਿਹਤ ਵਿਭਾਗ ਵੱਲੋਂ ਪੋਲੀਓ ਦੇ ਖਾਤਮੇ ਲਈ ਪਿਲਾਈਆਂ ਜਾ ਰਹੀਆਂ ਹਨ। ਇਸ ਲਈ ਹਰੇਕ ਮਾਤਾ ਪਿਤਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਇਹ ਦੋ ਬੂੰਦ ਪੋਲੀਓ ਦੀਆਂ ਜ਼ਰੂਰ ਪਿਆਉਣ । ਇਸ ਮੌਕੇ ਤੇ ਪਰਗਟ ਸਿੰਘ, ਜਸਵੰਤ ਸਿੰਘ ਸੰਦੀਪ ਸਿੰਘ, ਅਮਨਦੀਪ ਏਐਨਐਮ ਬੀਰਦਵਿੰਦਰ, ਰੰਜਨਾ ਸ਼ਰਮਾ ਏਐਨਐਮ ਸਲਵਿੰਦਰ ਕੌਰ ,ਸਰੋਜ ਕੁਮਾਰੀ ਆਂਗਨਵਾੜੀ ਵਰਕਰ ਅਮਰਜੀਤ ਸਿੰਘ ਬਾਜਵਾ ਤੇ ਸਰਪੰਚ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly