ਅੰਮ੍ਰਿਤਸਰ (ਸਮਾਜ ਵੀਕਲੀ): ਕਮਿਸ਼ਨਰ ਪੁਲੀਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ, ਵਹੀਕਲ ਚੋਰੀ, ਸਨੈਚਿੰਗ, ਪੀ.ਓ ਅਤੇ ਸਮਾਜ਼ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਤਲਾਸ਼ੀ ਮੁਹਿੰਮ ਤਹਿਤ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਰਛਪਾਲ ਸਿੰਘ, ਪੀ.ਪੀ.ਐਸ ਦੀ ਨਿਗਰਾਨੀ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤੀ ਚੈਕਿੰਗ ਕੀਤੀ ਜਾ ਰਹੀ ਹੈ। ਤੜਕਸਾਰ ਜ਼ੋਨ-2 ਦੇ ਥਾਣਾ ਏਅਰਪੋਰਟ ਦੇ ਏਰੀਆ ਪਿੰਡ ਬੱਲ, ਪਿੰਡ ਸਚੰਦਰ ਅਤੇ ਪਿੰਡ ਹੇਰ ਆਦਿ ਇਲਾਕਿਆਂ ਵਿੱਚ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਏ.ਡੀ.ਸੀ.ਪੀ ਸ਼ਹਿਰ-2 ਅੰਮ੍ਰਿਤਸਰ ਦੀ ਅਗਵਾਈ ਹੇਠ ਸਤਨਾਮ ਸਿੰਘ ਪੀ.ਪੀ.ਐਸ ਏ.ਸੀ.ਪੀ ਏਅਰਪੋਰਟ ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ ਏਅਰਪੋਰਟ ਸਮੇਤ ਪੁਲਿਸ ਫੋਰਸ ਦੇ 45 ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਗਈ।
ਜਿਸ ਦੌਰਾਨ ਸ਼ੱਕੀ ਅਤੇ ਜ਼ਰਾਇਮ ਪੇਸ਼ਾ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਪੀ.ਏ.ਆਈ.ਐਸ (ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ)ਐਪ ਰਾਹੀਂ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਅਤੇ ਵਾਹਨ ਐਪ ਰਾਹੀ ਘਰਾਂ ਦੇ ਅੰਦਰ ਤੇ ਬਾਹਰ ਲੱਗੇ ਵਾਹਨਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ। ਚੈਕਿੰਗ ਦੌਰਾਨ 7 ਸ਼ੱਕੀ ਵਿਅਕਤੀਆਂ ਪਾਸੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਗਈ ਅਤੇ ਥਾਣਾ ਏਅਰਪੋਰਟ ਵੱਲੋਂ 2 ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly