ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪਰਮਿੰਦਰ ਸਿੰਘ ਹੀਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਏ ਐਸ ਆਈ ਕੌਸ਼ਲ ਚੰਦਰ ਇੰਚਾਰਜ ਚੋਕੀ ਅਜਨੋਹਾ ਸਮੇਤ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਨਡਾਲੋਂ ਚੌਕ ਵਿੱਚ ਮੌਜੂਦ ਸੀ ਕਿ ਇੱਕ ਨੌਜਵਾਨ ਲੜਕਾ ਮੋਟਰ ਸਾਈਕਲ ਨੰਬਰੀ ਪੀ.ਬੀ.24-ਈ-7583 ਸਪਲੈਂਡਰ ਤੇ ਆ ਰਿਹਾ ਸੀ ਜਿਸਨੇ ਪੁਲਿਸ ਪਾਰਟੀ ਨੂੰ ਦੇਖਕੇ ਯੱਕਦਮ ਘਬਰਾ ਕੇ ਇੱਕ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਜਾਣ ਲੱਗਾ ਤਾਂ ਜਿਸਨੂੰ ਏ ਐਸ ਆਈ ਕੌਸ਼ਲ ਚੰਦਰ ਇੰਚਾਰਜ ਚੋਕੀ ਅਜਨੋਹਾ ਨੇ ਸਾਥੀ ਕਰਮਚਾਰੀਆਂ ਦੇ ਸਮੇਤ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ, ਜਿਸਨੇ ਆਪਣਾ ਨਾਮ ਪਰਮਿੰਦਰ ਸਿੰਘ ਉਰਫ ਪਰਮ ਦੱਸਿਆ ਜਿਸਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋ 46 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ ਜਿਸ ਤੇ ਐਨ ਡੀ ਪੀ ਐਸ ਐਕਟ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ,ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਕਥਿਤ ਦੋਸ਼ੀ ਪਰਮਿੰਦਰ ਸਿੰਘ ਦੀ ਪੁੱਛ ਗਿੱਛ ਤੇ ਜਸਵੰਤ ਸਿੰਘ ਉਰਫ ਜੱਸੀ ਅਤੇ ਹੁਸ਼ਿਆਰ ਸਿੰਘ ਉਰਫ ਹੈਪੀ ਪੁੱਤਰਾਨ ਮਹਿੰਦਰ ਸਿੰਘ ਵਾਸੀ ਅਜਨੋਹਾ ਥਾਣਾ ਮੇਹਟੀਆਣਾ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਜਿਸਤੇ ਜਸਵੰਤ ਸਿੰਘ ਉਰਫ ਜੱਸੀ ਅਤੇ ਹੁਸ਼ਿਆਰ ਸਿੰਘ ਉਰਫ ਹੈਪੀ ਕੋਲੋ ਪੁੱਛਗਿੱਛ ਦੋਰਾਨ ਹੁਸ਼ਿਆਰ ਸਿੰਘ ਦੀ ਨਿਸ਼ਾਨਦੇਹੀ ਤੇ ਖੁੱਲੀਆਂ 29 ਨਸ਼ੀਲੀਆਂ ਗੋਲੀਆਂ, 40 ਕੈਪਸੂਲ ਤੇ 3850 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



