ਪਿੰਡ ਵਿੱਚ ਪੁੱਜੀ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਨਾਂ ਦੱਸਣ ਉੱਤੇ ਸਰਪੰਚ ਦੇ ਪਤੀ ਦੀ ਕੁੱਟਮਾਰ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਸ ਵੇਲੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਸਬੰਧੀ ਵਿਸ਼ੇਸ਼ ਲੜਾਈ ਲੜੀ ਜਾ ਰਹੀ ਹੈ ਜਿਸ ਦਾ ਨਾਮ ਹੈ, ਯੁੱਧ ਨਸ਼ੇ ਵਿਰੁੱਧ ਆਪਾਂ ਦੇਖ ਹੀ ਰਹੇ ਹਾਂ ਕਿ ਸਮੁੱਚੇ ਪੰਜਾਬ ਦੇ ਵਿੱਚ ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਹਨ ਕਈਆਂ ਦੇ ਘਰ ਢਹਿ ਢੇਰੀ ਕੀਤੇ ਜਾ ਰਹੇ ਹਨ ਪੁਲਿਸ ਦੀ ਸਖਤ ਚੈਕਿੰਗ ਵੀ ਚੱਲ ਰਹੀ ਹੈ ਪਰ ਦੂਜੇ ਪਾਸੇ ਅਜਿਹੇ ਖਾਸ਼ ਮੌਕੇ ਉੱਤੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪਿੰਡਾਂ ਵਿੱਚ ਕਾਰਵਾਈ ਕਰ ਰਹੀ ਪੁਲਿਸ ਦੀ ਵੀ ਪਰਵਾਹ ਨਹੀਂ ਕਰਦੇ। ਉਜ ਤਾਂ ਇਹ ਨਵੀਂ ਗੱਲ ਨਹੀਂ ਕਿ ਪਹਿਲਾਂ ਜੇਕਰ ਕੋਈ ਵਿਅਕਤੀ ਪੁਲਿਸ ਕੋਲ ਨਸ਼ਾ ਤਸਕਰਾਂ ਦੀ ਸ਼ਿਕਾਇਤ ਕਰਦਾ ਸੀ ਤਾਂ ਪੁਲਿਸ ਨਸ਼ਾ ਤਸਕਰਾਂ ਦਾ ਹੀ ਪੱਖ ਪੂਰਦੀ ਸੀ ਤੇ ਸ਼ਿਕਾਇਤ ਕਰਤਾ ਨੂੰ ਦਬਾਅ ਦਿੱਤਾ ਜਾਂਦਾ ਸੀ। ਅਨੇਕਾਂ ਥਾਵਾਂ ਉੱਤੇ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਕਿ ਨਸ਼ੇ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਦੀ ਮੌਤ ਵੀ ਕੀਤੀ ਗਈ ਪਰ ਮੌਜੂਦਾ ਸਮੇਂ ਜੋ ਕੁਝ ਚੱਲ ਰਿਹਾ ਉਸ ਵਿੱਚ ਵੀ ਇਹ ਕੁਝ ਸਾਹਮਣੇ ਆ ਰਿਹਾ ਹੈ ਉੰਝ ਤਾਂ ਸਮੁੱਚੇ ਪੰਜਾਬ ਵਿੱਚੋਂ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਸਰਹੱਦੀ ਇਲਾਕੇ ਦਾ ਜਲਾਲਾਬਾਦ ਦੇ ਢੁਆਣਾ ਪਿੰਡ ਦੇ ਵਿੱਚੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਪੁਲਿਸ ਪਿੰਡਾਂ ਵਿੱਚ ਆਉਂਦੀ ਹੈ ਤੇ ਪੁੱਛਦੀ ਹੈ ਕਿ ਪਿੰਡ ਵਿੱਚ ਨਸ਼ੇ ਵਾਲਿਆਂ ਦੇ ਨਾਮ ਦੱਸੋ ਤਾਂ ਪਿੰਡ ਦੀ ਔਰਤ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਪਿੰਡ ਵਿੱਚ ਆਈ ਪੁਲਿਸ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਪਿੰਡ ਨਾਲ ਸੰਬੰਧਿਤ ਕਈ ਨੌਜਵਾਨਾਂ ਦੇ ਨਾਮ ਦੱਸ ਦਿੱਤੇ ਜੋ ਨਸ਼ੇ ਦਾ ਕੰਮ ਕਰਦੇ ਸਨ ਤੇ ਉਹਨਾਂ ਉੱਪਰ ਨਸ਼ੇ ਦੇ ਪਰਚੇ ਦਰਜ ਹਨ। ਬਸ ਇਸੇ ਗੱਲ ਤੋਂ ਖ਼ਫ਼ਾ ਹੋਏ ਇਹਨਾਂ ਨਸ਼ਾ ਤਸਕਰਾਂ ਦੇ ਗਰੁੱਪ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇੜੀ ਸ਼ਾਮਿਲ ਹਨ ਉਹਨਾਂ ਨੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਰਪੰਚ ਦੇ ਪਤੀ ਉੱਪਰ ਹਮਲਾ ਕਰਕੇ ਉਸਨੂੰ ਸਖ਼ਤ ਜਖਮੀ ਕਰ ਦਿੱਤਾ ਜਖਮੀ ਹੋਏ ਸਰਪੰਚ ਨੂੰ ਜਲਾਲਾਬਾਦ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਉਸ ਤੋਂ ਬਾਅਦ ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਨਸ਼ੇ ਦਾ ਵੱਡਾ ਕਾਰੋਬਾਰ ਚਲਦਾ ਹੈ ਜਦੋਂ ਪੁਲਿਸ ਆਈ ਮੈਂ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਤੇ ਫਿਰ ਮੇਰੇ ਉੱਤੇ ਨਸ਼ਾ ਤਸਕਰਾਂ ਨੇ ਹਮਲਾ ਕਰਕੇ ਮੇਰਾ ਕੁੱਟ ਕੁਟਾਪਾ ਕਰ ਦਿੱਤਾ ਸਰਪੰਚ ਨੇ ਇੱਥੋਂ ਤੱਕ ਵੀ ਕਿਹਾ ਕਿ ਜਲਾਲਾਬਾਦ ਥਾਣੇ ਦੀ ਪੁਲਿਸ ਨੂੰ ਸਭ ਕੁਝ ਪਤਾ ਹੈ ਕਿ ਕੌਣ ਨਸ਼ਾ ਵੇਚ ਤੇ ਵਿਕਾ ਰਿਹਾ ਹੈ ਪਰ ਫਿਰ ਵੀ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰਦੀ। ਇਹ ਜੋ ਘਟਨਾ ਵਾਪਰੀ ਹੈ ਇਸ ਦੇ ਨਾਲ ਕਈ ਗੱਲਾਂ ਸਾਹਮਣੇ ਆਈਆਂ ਹਨ ਇੱਕ ਤਾਂ ਇਹ ਕਿ ਨਸ਼ਾ ਤਸਕਰਾਂ ਨੂੰ ਕਿਸੇ ਦੀ ਪਰਵਾਹ ਨਹੀਂ ਦੂਜੀ ਕਿ ਇਹ ਸਭ ਕੁਝ ਪੁਲਿਸ ਦੀ ਅਣਗਹਿਲੀ ਜਾਂ ਮਿਲੀ ਭੁਗਤ ਨਾਲ ਹੋ ਰਿਹਾ ਹੈ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਨਸ਼ਾ ਵੱਡੀ ਮਾਤਰਾ ਵਿੱਚ ਵਿਕ ਰਿਹਾ ਸੀ ਤੇ ਜੇਕਰ ਲੋਕ ਕੁਝ ਸ਼ਿਕਾਇਤ ਕਰਦੇ ਸਨ ਤਾਂ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ ਪਰ ਹੁਣ ਜਦੋਂ ਮੁੱਖ ਮੰਤਰੀ ਨੇ ਸਖਤ ਐਕਸ਼ਨ ਲਿਆ ਹੈ ਤਾਂ ਪੁਲਿਸ ਵਾਲੇ ਵੀ ਬੇਵਸ ਹਨ ਕਿਉਂਕਿ ਬਹੁਤਿਆਂ ਨੂੰ ਤਾਂ ਹੀ ਪਤਾ ਸੀ ਕਿ ਨਸ਼ਾ ਕੌਣ ਵੇਚਦਾ ਹੈ ਜਾਂ ਪੁਲਿਸ ਉਹਨਾਂ ਤੋਂ ਮਹੀਨਾ ਲੈਂਦੀ ਸੀ ਇਸ ਕਰਕੇ ਪੁਲਿਸ ਵੀ ਕਸੂਤੀ ਫਸੀ ਹੋਈ ਹੈ ਇਸ ਵਿੱਚ ਗਲਤੀ ਕੁਝ ਪੁਲਿਸ ਮੁਲਾਜ਼ਮਾਂ ਦੀ ਸਾਹਮਣੇ ਆਉਂਦੀ ਹੈ।