ਪੁਲਿਸ ਜਿਲਾ ਖੰਨਾ ਦੀ ਕਮਾਂਡ ਤੀਜੀ ਵਾਰ ਫਿਰ ਐਸ ਐਸ ਪੀ ਬੀਬੀ ਜਯੋਤੀ ਯਾਦਵ ਦੇ ਹੱਥ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਬੀਤੇ ਦਿਨੀ ਸਮੁੱਚੇ ਪੰਜਾਬ ਵਿੱਚ ਹੀ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਅਫ਼ਸਰਾਂ ਦੀਆਂ ਬਦਲੀਆਂ ਵੱਡੀ ਗਿਣਤੀ ਵਿੱਚ ਕੀਤੀਆਂ ਹਨ । ਇਹ ਉਹ ਅਫਸਰ ਹਨ ਜਿਹੜੇ ਪੁਲਿਸ ਮੁਖੀਆਂ ਤੋਂ ਇਲਾਵਾ ਆਈ ਜੀ ਤੇ ਹੋਰ ਵੱਡੇ ਅਹੁਦਿਆਂ ਉੱਤੇ ਬਿਰਾਜ਼ਮਾਨ ਸਨ। ਜਿਲਾ ਲੁਧਿਆਣਾ ਵਿੱਚ ਪੈਂਦੇ ਪੁਲਿਸ ਜਿਲਾ ਖੰਨਾ ਦੇ ਵਿੱਚ ਵੀ ਪੁਲਿਸ ਮੁਖੀਆਂ ਦੀ ਬਦਲੀ ਹੋਈ ਹੈ ਪੁਲਿਸ ਜਿਲ੍ਹਾ ਖੰਨਾ ਨੂੰ ਤੀਜੀ ਵਾਰ ਔਰਤ ਪੁਲਿਸ ਮੁਖੀ ਡਾਕਟਰ ਜਯੋਤੀ ਯਾਦਵ ਮਿਲੇ ਹਨ। ਇਸ ਤੋਂ ਪਹਿਲਾਂ ਬੀਬੀ ਅਸ਼ਵਨੀ ਤੇ ਉਸ ਤੋਂ ਪਹਿਲਾਂ ਬੀਬੀ ਅਮਨੀਤ ਪੁਲਿਸ ਮੁਖੀ ਸਨ। ਖੰਨਾ ਪੁਲਿਸ ਜਿਲੇ ਦੇ ਮੁਖੀ ਵੱਲੋਂ ਅਹੁਦਾ ਸਾਂਭਣ ਵਾਲੀ ਬੀਬੀ ਜੋ ਕਿ ਕਾਫੀ ਚਰਚਿਤ ਵਧੀਆ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਹਨ ਉਹ ਉੱਚ ਸਿੱਖਿਆ ਹਾਸਲ ਹਨ ਮੈਡੀਕਲ ਪੜ੍ਹਾਈ ਵੀ ਕੀਤੀ ਹੈ ਤੇ ਪੰਜਾਬ ਪੁਲਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਰਮ ਪਤਨੀ ਹਨ ਇੱਕ ਤਾਂ ਪੁਲਿਸ ਤੇ ਦੂਜੀ ਸਰਕਾਰ ਦੀ ਦੋਹਰੀ ਤਾਕਤ ਐਸ ਐਸ ਪੀ ਪੁਲਿਸ ਮੁਖੀ ਬੀਬੀ ਕੋਲ ਹੈ। ਪੁਲਿਸ ਮੁਖੀ ਬੀਬੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਉਸਨੇ ਪੁਲਿਸ ਜਿਲਾ ਖੰਨਾ ਦੇ ਹੀ ਨਹੀਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਦਾ ਮਾਮਲਾ ਜਿਸ ਨੇ ਪੰਜਾਬ ਨੂੰ ਅਨੇਕਾਂ ਪਾਸਿਆਂ ਤੋਂ ਤਬਾਹ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਚੱਲ ਰਹੇ ਭਰਿਸ਼ਟਾਚਾਰ ਦਾ ਮਾਮਲਾ ਇਸ ਤੋਂ ਇਲਾਵਾ ਹੋਰ ਵੀ ਜੋ ਮਾਮਲੇ ਹਨ ਉਸ ਉੱਪਰ ਸਖ਼ਤੀ ਤੇ ਇਮਾਨਦਾਰੀ ਨਾਲ ਪਹਿਰਾ ਦਿੱਤਾ ਜਾਵੇਗਾ।  ਜਿਸ ਤਰ੍ਹਾਂ ਸਮੁੱਚੇ ਪੰਜਾਬ ਦੇ ਵਿੱਚ ਨਸ਼ੇ ਕਤਲੋਗਾਰਦ ਲੁੱਟਾਂ ਖੂਹਾਂ ਅਵਾਰਾਗਰਦੀ ਹੋਰ ਬਹੁਤ ਕੁਝ ਹੈ ਇਹ ਸਭ ਕੁਝ ਪੁਲਿਸ ਜਿਲ੍ਹਾ ਖੰਨਾ ਅਧੀਨ ਪੈਂਦੇ ਇਲਾਕੇ ਵਿੱਚ ਵੀ ਹੈ ਪੁਲਿਸ ਜ਼ਿਲਾ ਖੰਨਾ ਦੇ ਵਸਿੰਦਿਆਂ ਨੇ ਇਸ ਔਰਤ ਪੁਲਿਸ ਮੁਖੀ ਬੀਬੀ ਦਾ ਸਵਾਗਤ ਵੀ ਕੀਤਾ ਹੈ ਨਾਲ ਹੀ ਇਹ ਆਸ ਰੱਖੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਪੁਲਿਸ ਜਿਲਾ ਪੁਲਿਸ ਮੁਖੀ ਤੋਂ ਵੱਡੀਆਂ ਆਸਾਂ ਦੀ ਆਸ ਕਰਦੇ ਹਾਂ ਤਾਂ ਕਿ ਲੋਕਾਂ ਵਿੱਚ ਜੋ ਡਰ ਭੈਅ ਆਦਿ ਹੈ ਉਹ ਨਾ ਰਹੇ। ਤਨਦੇਹੀ ਦੇ ਨਾਲ ਡਿਊਟੀ ਨਿਭਾ ਕੇ ਲੋਕਾਂ ਵਿੱਚ ਹਰਮਨ ਪਿਆਰਤਾ ਪੈਦਾ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਮਰਾਲਾ ਪੁਲਿਸ ਵੱਲੋਂ ਲਾਕਡਾਊਨ ਦਰਮਿਆਨ ਬੜੀ ਅਫੀਮ ਦੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ
Next articleਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮ ਸ਼੍ਰੀ ਅਵਾਰਡ ਮਿਲਣਾ ਸਮੁੱਚੇ ਕੀਰਤਨੀਏ ਭਾਈਚਾਰੇ ਅਤੇ ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ = ਕੁਲਵਿੰਦਰ ਸਿੰਘ ਬੈਨੀਪਾਲ