ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪੰਜਾਬ ਪੁਲਿਸ ਵੱਲੋਂ 72 ਘੰਟਿਆਂ ਲਈ ਛੇੜਿਆ ਆਪ੍ਰੇਸ਼ਨ ‘ਪ੍ਰਹਾਰ-2′ ਤਹਿਤ ਅੱਜ ਰਾਏਕੋਟ ਵਿੱਚ ਪੁਲਿਸ ਵਲੋਂ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਪੀ ਰਾਜਨ ਸ਼ਰਮਾ, ਡੀਐੱਸਪੀ ਸ਼ਿਵਕਮਲ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਥਾਣੇ, ਸੀਆਈਏ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਤੋਂ ਇਲਾਵਾ 200 ਦੇ ਕਰੀਬ ਮੁਲਾਜ਼ਮਾਂ ਦੀ ਪੁਲਿਸ ਫੋਰਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਦਾ ਸੜਕਾਂ ‘ਤੇ ਉਤਰਨ ਦਾ ਮਤਲਬ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਨਾ ਹੈ। ਇਹ ਸਾਫ ਸੁਨੇਹਾ ਹੈ ਕਿ ਪੁਲਿਸ ਜਨਤਾ ਦੇ ਨਾਲ ਹੈ ਅਤੇ ਕ੍ਰਿਮੀਨਲਾਂ ਨੂੰ ਤਾੜਨਾ ਹੈ ਕਿ ਕਾਨੂੰਨ ਹੱਥ ਵਿਚ ਲਿਆ ਤਾਂ ਖੈਰ ਨਹੀਂ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿਚ 72 ਘੰਟੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਅੱਜ ਦੀ ਕਾਰਵਾਈ ਵਿਚ ਪੁਲਿਸ ਨੂੰ ਕਾਫੀ ਸਫਲਤਾ ਵੀ ਹੱਥ ਲੱਗੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀਆ ਵਿਚ ਕਿਸੇ ਵੀ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਪਤਾ ਹੋਵੇ ਤਾਂ ਬੇਝਿਜਕ, ਬੇਖੌਫ਼ ਪੁਲਿਸ ਨੂੰ ਦੱਸਣ, ਉਨ੍ਹਾਂ ਦਾ ਨਾਮ ਅਤੇ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਅੱਜ ਦੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਦੇ ਨਿਸ਼ਾਨੇ ‘ਤੇ ਗੈਂਗਸਟਰ ਅਤੇ ਕ੍ਰਿਮੀਨਲ ਰਹੇ ਜਿਨ੍ਹਾਂ ਦੇ ਪੁਲਿਸ ਨੇ ਠਿਕਾਣਿਆਂ ‘ਤੇ ਛਾਪੇਮਾਰੀ ਕਰਦਿਆਂ ਅੱਜ 32 ਦੇ ਕਰੀਬ ਸਮਾਜ ਵਿਰੋਧੀ ਗਤੀਵਿਧੀਆ ‘ਚ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ। ਅੱਜ ਦੇ ਮਾਰਚ ਵਿੱਚ ਥਾਣਾ ਸਿਟੀ ਮੁਖੀ ਗੁਰਸੇਵਕ ਸਿੰਘ,ਥਾਣਾ ਸਦਰ ਮੁਖੀ ਕੁਲਵਿੰਦਰ ਸਿੰਘ, ਇੰਸਪੈਕਟਰ ਕੁਲਜਿੰਦਰ ਸਿੰਘ, ਡੀਐਸਪੀ ਜਸਵਿੰਦਰ ਸਿੰਘ ਢੀਂਡਸਾ, ਟਰੈਫਿਕ ਇੰਚਾਰਜ ਸਿਕੰਦਰ ਸਿੰਘ, ਚੌਕੀ ਇੰਚਾਰਜ ਜਲਾਲਦੀਵਾਲ ਲਖਵੀਰ ਸਿੰਘ, ਚੌਕੀ ਲੋਹਟਬੱਦੀ ਇੰਚਾਰਜ ਬੂਟਾ ਖਾਨ, ਐਸ ਆਈ ਹਰਪ੍ਰੀਤ ਸਿੰਘ, ਏਐਸਆਈ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਕਈ ਪੁਲਿਸ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਨਗਰ ਕੌਂਸਲ ਰਾਏਕੋਟ ਪ੍ਰਧਾਨ ਸੁਦਰਸ਼ਨ ਜੋਸ਼ੀ, ਸੁਮਨਦੀਪ ਦੀਪਾ, ਕੌਂਸਲਰ ਇਮਰਾਨ ਖਾਨ, ਜਸ਼ਪਾਲ ਬਿੱਟੂ, ਅਜੇ ਕੁਮਾਰ ਮਿੱਢਾ, ਗਿਆਨੀ ਗੁਰਦਿਆਲ ਸਿੰਘ, ਦਲੀਪ ਸਿੰਘ ਛਿੱਬਰ ਆਦੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



