ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਹਲਕਾ ਰੂਪਨਗਰ ਦੇ ਨੌਜਵਾਨ ਆਗੂ ਗੋਲਡੀ ਪਰਖਾਲੀ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲਗਾਤਾਰ ਮੀਂਹ ਪੈਣ ਕਾਰਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਮਜ਼ਦੂਰਾਂ ਦਾ ਚੁੱਲਾ ਚੌਕਾ ਚਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਇਹੋ ਜਿਹੀ ਔਖੀ ਮੁਸ਼ਕਿਲ ਦੇ ਵਿੱਚ ਜੋ ਸਰਕਾਰ ਵੱਲੋਂ ਲੇਬਰ ਬੋਰਡ ਬਣਾਇਆ ਗਿਆ ਹੈ। ਬੋਰਡ ਘੱਟੋਘੱਟ ਜੋ ਵਰਕਰ ਰਜਿਸਟਰਡ ਹਨ ਉਹਨਾਂ ਵਰਕਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਗਰੀਬ ਇਸ ਆਫਤ ਦਾ ਸਾਹਮਣਾ ਕਰ ਸਕਣ ਤੇ ਆਪਣਾ ਘਰ ਦਾ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਸਰਕਾਰ ਨੂੰ ਤੁਰੰਤ ਵਰਕਰਾਂ ਦੇ ਖਾਤਿਆਂ ਦੇ ਵਿੱਚ ਵਿੱਤੀ ਸਹਾਇਤਾ ਪਾਉਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



