(ਸਮਾਜ ਵੀਕਲੀ)-ਪਰਮਾਤਮਾ ਨੇ ਸਾਨੂੰ ਇਹ ਜੀਵਨ ਹੱਸਣ, ਖੇਡਣ ਅਤੇ ਨੈਤਿਕਤਾ ਦੇ ਸਹਾਰੇ ਇਮਾਨਦਾਰੀ ਨਾਲ ਕਮਾ ਕੇ ਖਾਣ ਲਈ ਅਤੇ ਇੱਕ ਦੂਜੇ ਦੀ ਮੁਸੀਬਤ ਵਿੱਚ ਮਦਦ ਕਰਨ ਵਾਸਤੇ ਦਿੱਤਾ ਹੈ। ਲੇਕਿਨ ਇਹ ਕਿੰਨੀ ਅਜੀਬ ਗੱਲ ਹੈ ਕਿ ਪੈਦਾ ਹੋਣ ਤੋਂ ਲੈ ਕੇ ਆਖਰੀ ਸਾਹ ਲੈਣ ਤੱਕ ਮਨੁੱਖ ਨੂੰ ਕਿੰਨੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵੇਰੇ ਤੋਂ ਲੈ ਕੇ ਸੌਣ ਤੱਕ ਅਸੀਂ ਜੋ ਕੁਝ ਵੀ ਖਾਂਦੇ ਅਤੇ ਪੀਂਦੇ ਹਾਂ, ਪਾਉਂਦੇ ਹਾਂ ਜਾਂ ਫਿਰ ਜਿਹੜੇ ਵਾਯੂਮੰਡਲ ਵਿੱਚ ਅਸੀ ਸਾਹ ਲੈਂਦੇ ਹਾਂ ਉਸ ਵਿੱਚ ਜਹਿਰ ਹੀ ਜਹਿਰ ਹੁੰਦਾ ਹੈ। ਸਵੇਰੇ ਉੱਠ ਕੇ ਅਸੀਂ ਜਿਹੜਾ ਟੂਥ ਪੇਸਟ ਕਰਦੇ ਹਾਂ ਉਹਦੇ ਵਿੱਚ ਕਈ ਰਸਾਇਣ ਮਿਲੇ ਹੁੰਦੇ ਹਨ, ਜਿਸ ਪਾਣੀ ਨਾਲ ਅਸੀਂ ਹੱਥ ਮੂੰਹ ਧੋਂਦੇ ਹਾਂ ਜਾਂ ਕੁਰਲਾ ਕਰਦੇ ਹਾਂ ਉਸ ਪਾਣੀ ਨੂੰ ਸਾਫ ਕਰਨ ਲਈ ਕਲੋਰੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਜੇਕਰ ਅਸੀਂ ਖੂਹ ਜਾਂ ਹੈਂਡ ਪੰਪ ਦਾ ਪਾਣੀ ਇਸਤੇਮਾਲ ਕਰੀਏ ਤਾਂ ਉਸ ਨਾਲ ਸਾਨੂੰ ਪੱਥਰੀ, ਆਂਦਰਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਸ ਦੇ ਬਾਅਦ ਜਦੋਂ ਅਸੀਂ ਨਹਾ ਧੋ ਕੇ ਜਿਹੜੀ ਚਾਹ ਪੀਂਦੇ ਹਾਂ ਉਹ ਰੰਗੀ ਹੋਈ ਹੁੰਦੀ ਹੈ ਉਸਦੇ ਕੈਮੀਕਲ ਕੈਂਸਰ ਪੈਦਾ ਕਰ ਸਕਦੇ ਹਨ ਅਤੇ ਜਿਹੜੀ ਰੋਟੀ ਅਸੀਂ ਖਾਦੇ ਹਾਂ ਉਹ ਜਿਸ ਕਣਕ ਦੀ ਬਣੀ ਹੋਈ ਹੁੰਦੀ ਹੈ ਉਸਨੂੰ ਗੁਦਾਮਾਂ ਵਿੱਚ ਰੱਖਣ ਵਾਸਤੇ ਕਈ ਕਿਸਮ ਦੇ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ ਅਤੇ ਜਦੋਂ ਕਣਕ ਬੀਜੀ ਜਾਂਦੀ ਹੈ ਉਸ ਵੇਲੇ ਵੀ ਉਸ ਵਿੱਚ ਕਈ ਪ੍ਰਕਾਰ ਦੇ ਜਹਰੀਲੇ ਖਾਦ ਅਤੇ ਕੀੜੇ ਮਾਰ ਦਵਾਈਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਜੋ ਆਖਿਰ ਕਾਰ ਆਦਮੀ ਦੇ ਢਿੱਡ ਵਿੱਚ ਜਾਂਦੀ ਹਨ ਅਤੇ ਇਹ ਸਾਰਾ ਮੌਤ ਦਾ ਬੁਲਾਵਾ ਹੀ ਹੁੰਦਾ ਹੈ। ਜਿਹੜਾ ਅਸੀਂ ਦੁੱਧ ਆਪਣੇ ਘਰਾਂ ਵਿੱਚ ਚਾਹ ਬਣਾਉਣ ਲਈ, ਬੱਚਿਆਂ ਅਤੇ ਬਜ਼ੁਰਗਾਂ ਨੂੰ ਦਿੰਦੇ ਹਾਂ ਉਹ ਖਤਰਨਾਕ ਯੂਰੀਆ ਤੋਂ ਬਣਿਆ ਹੁੰਦਾ ਹੈ ਜੋ ਕਿ ਸਿਹਤ ਵਾਸਤੇ ਬਹੁਤ ਖਤਰਨਾਕ ਹੈ। ਆਪਣੇ ਘਰਾਂ ਵਿੱਚ ਜਿਹੜੇ ਅਸੀਂ ਫਲ ਫਰੂਟ ਇਸਤੇਮਾਲ ਕਰਦੇ ਹਾਂ ਉਹ ਵੀ ਕਈ ਪ੍ਰਕਾਰ ਦੇ ਕੈਮੀਕਲਾਂ ਦੇ ਨਾਲ ਪਕਾਏ ਜਾਂਦੇ ਹਨ ਜੇ ਉਹਨਾਂ ਨੂੰ ਚੰਗੀ ਤਰਾਂ ਪਾਣੀ ਨਾਲ ਧੋਇਆ ਨਾ ਜਾਏ ਤਾਂ ਉਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰ ਸਕਦੇ ਹਨ ਅੱਜਕੱਲ ਤਾਂ ਬਹੁਤ ਸਾਰੀਆਂ ਸਬਜੀਆਂ ਅਤੇ ਤਰਬੂਜਦੀ ਨੂੰ ਟੀਕੇ ਲਗਾ ਕੇ ਮਿੱਠਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਜਹਿਰ ਹੀ ਹੈ। ਅਸੀਂ ਬਾਜ਼ਾਰਾਂ ਵਿੱਚੋਂ ਜਿਹੜੇ ਗਰਮ ਮਸਾਲੇ, ਚਾਹ, ਹਲਦੀ ਆਦੀ ਲੈਂਦੇ ਹਾਂ ਉਹਨਾਂ ਵਿੱਚੋਂ ਬਹੁਤ ਸਾਰੇ ਨਕਲੀ ਅਤੇ ਮਿਲਾਵਟ ਵਾਲੇ ਹੁੰਦੇ ਹਨ। ਸਰਕਾਰ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ ਪਰ ਇਹਨਾਂ ਨੂੰ ਚੈੱਕ ਕਰਨ ਵਾਲੇ ਜਦੋਂ ਅਧਿਕਾਰੀ ਹੀ ਮਿਲੇ ਹੋਏ ਹੋਣ ਤਾਂ ਕੋਈ ਕੀ ਕਰ ਸਕਦਾ ਹੈ। ਅਸੀਂ ਬਾਜ਼ਾਰ ਵਿੱਚੋਂ ਹਲਵਾਈਆਂ ਦੀ ਦੁਕਾਨ ਤੇ ਬਹੁਤ ਸਾਰੀਆਂ ਮਿਠਾਈਆਂ ਅਲਗ ਅਲਗ ਤਿਉਹਾਰਾਂ ਤੇ ਅਤੇ ਆਪਣੇ ਰੋਜ ਦੇ ਜੀਵਨ ਵਾਸਤੇ ਖਰੀਦਦੇ ਹਾਂ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਇਹ ਮਿਠਾਈਆਂ ਕਿੰਨੀਆਂ ਬਾਸੀਆਂ ਹੁੰਦੀਆਂ ਹਨ ਅਤੇ ਸਿੰਥੈਟਿਕ ਦੁਧ ਨਾਲ ਬਣਾਈਆਂ ਹੁੰਦੀਆਂ ਹਨ ਜਿਨਾਂ ਨੂੰ ਖਾਣ ਤੇ ਬਿਮਾਰੀਆਂ ਲੱਗਣ ਦੀ ਪੂਰੀ ਗਰੰਟੀ ਹੈ। ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਉਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਨਾ ਜਾਣੇ ਹੋਰ ਕੀ ਕੀ ਹਾਨੀਕਾਰਕ ਤਤ ਮਿਲੇ ਹੋਏ ਹੁੰਦੇ ਹਨ ਜਿਹੜੇ ਸਾਹ ਲੈਣ ਦੇ ਬਾਅਦ ਸਾਡੇ ਫੇਫੜਿਆਂ ਵਿੱਚ ਚਲੇ ਜਾਂਦੇ ਹਨ ਅਤੇ ਹਾਰਟ ਅਟੈਕ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਕਿਡਨੀ ਨੂੰ ਖਰਾਬ ਕਰਦੀਆਂ ਹਨ ਅਤੇ ਚਮੜੀ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ। ਅਸੀਂ ਆਪਣੇ ਘਰਾਂ ਵਿੱਚ ਟੀਵੀ ਦੇਖ ਕੇ ਇਹ ਸੋਚਦੇ ਹਾਂ ਕਿ ਸਾਡਾ ਸਟੈਂਡਰਡ ਬਹੁਤ ਉੱਚਾ ਹੋ ਗਿਆ ਹੈ। ਲੇਕਿਨ ਟੀਵੀ ਤੇ ਜੋ ਕੁਝ ਦਿਖਾਇਆ ਜਾਂਦਾ ਹੈ ਉਸ ਦਾ ਨਾਂ ਸਿਰਫ ਸਾਡੀਆਂ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਬਲਕਿ ਜੋ ਕੁਝ ਦਿਖਾਇਆ ਜਾਂਦਾ ਹੈ ਉਸਦੇ ਨਾਲ ਵੀ ਸਾਡੀ ਸੋਚ ਅਤੇ ਵਿਚਾਰਾਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਜਿਤਨਾ ਬੇੜਾ ਗਰਕ ਟੀਵੀ ਨੇ ਕਰ ਰੱਖਿਆ ਸੀ ਉਸ ਤੋਂ ਕਈ ਗੁਣਾ ਜਿਆਦਾ ਮੋਬਾਇਲ ਨੇ ਇਨਸਾਨੀਅਤ ਦਾ ਸਤਿਆਨਾਸ ਕਰ ਰੱਖਿਆ ਹੈ। ਇਸ ਨਾਲ ਨਾ ਕੇਵਲ ਬੱਚੇ ਬਲਕਿ ਵੱਡੇ ਵੀ ਗਲਤ ਚੀਜ਼ਾਂ ਸਿੱਖਦੇ ਹਨ ਬਲਕਿ ਉਹਨਾਂ ਦੀਆਂ ਅੱਖਾਂ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਜਿਸ ਕਿਸੇ ਨੂੰ ਵੀ ਦੇਖੋ ਜਿਆਦਾ ਮੋਬਾਈਲ ਦੇਖਣ ਕਰਕੇ ਉਹ ਐਨਕਾਂ ਲਗਾਇਆ ਹੋਇਆ ਤੁਹਾਨੂੰ ਮਿਲੇਗਾ। ਮੋਬਾਈਲ ਨੇ ਬੱਚਿਆਂ ਨੂੰ ਬਹੁਤ ਹੀ ਬਦਤਮੀਜ਼, ਅਪਰਾਧਿਕ ਸੋਚ ਵਾਲਾ ਅਤੇ ਕਮਚੋਰ ਬਣਾ ਦਿੱਤਾ ਹੈ। ਅਸੀਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਜਿਹੜੀਆਂ ਦਵਾਈਆਂ ਇਸਤੇਮਾਲ ਕਰਦੇ ਹਾਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਨਕਲੀ ਹੁੰਦੀਆਂ ਹਨ ਜਿਹੜੀਆਂ ਕਿ ਬਿਮਾਰੀ ਨੂੰ ਠੀਕ ਕਰਨ ਦੇ ਬਦਲੇ ਬੰਦੇ ਵਾਸਤੇ ਮੌਤ ਦਾ ਵਰੰਟ ਜਾਰੀ ਕਰ ਦਿੰਦੀਆਂ ਹਨ। ਇਹ ਕਿਹਾ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਨਕਲੀ ਦਵਾਈਆਂ ਦਾ ਵਪਾਰ ਲਗਭਗ 50 ਹਜਾਰ ਕਰੋੜ ਰੁਪਏ ਦਾ ਹੁੰਦਾ। ਇਹਨਾਂ ਨਕਲੀ ਦਵਾਈਆਂ ਨੂੰ ਇਸਤੇਮਾਲ ਕਰਨ ਕਰਕੇ ਆਦਮੀ ਨੂੰ ਹਾਰਟ, ਲੀਵਰ, ਕਿਡਨੀ, ਫੇਫੜੇ ਆਦੀ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਅੱਜ ਕੱਲ ਜੰਕ ਫੂਡ ਦਾ ਇਸਤੇਮਾਲ ਬਹੁਤ ਵਧੀਆ ਹੈ। ਜੰਕ ਫੂਡ ਬਣਾਉਣ ਵਾਸਤੇ ਜਿਹੜੀਆਂ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਕੈਮੀਕਲ ਇਸਤੇਮਾਲ ਤੇ ਆਦਮੀ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ। ਸਾਡੇ ਸਰੀਰ ਵਿੱਚ ਅਲੱਗ ਅਲੱਗ ਕਾਰਨਾਂ ਕਰਕੇ ਇਹਨਾਂ ਜਹਿਰ ਇਕੱਠਾ ਹੋ ਗਿਆ ਹੈ ਕਿ ਜੇਕਰ ਇਕ ਬੰਦੇ ਨੂੰ ਕੁੱਤਾ ਵੜ ਜਾਏ ਤਾਂ ਉਹ ਤਾਂ ਬਚ ਜਾਏਗਾ ਪਰ ਜੇ ਆਦਮੀ ਨੂੰ ਆਦਮੀ ਵੱਢ ਲਵੇ ਤਾਂ ਉਹ ਬੰਦਾ ਜਰੂਰ ਮਰ ਜਾਏਗਾ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਅਤੇ ਜੇਕਰ ਪਤਾ ਨਹੀਂ ਤਾ ਫਿਰ ਸਰਕਾਰ ਕਿਹੋ ਜਿਹੀ ਹੋਈ। ਜੀਵਨ ਨੂੰ ਜਿਉਣ ਦੇ ਕਾਬਲ ਬਣਾਉਣ ਵਾਸਤੇ ਸਭ ਨੂੰ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੇ ਹਨ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly