ਜਲੰਧਰ/ਲਾਹੌਰ (ਸਮਾਜ ਵੀਕਲੀ) (ਖ਼ਬਰ ਜਹਾਨ) : ਲਹਿੰਦੇ ਪੰਜਾਬ ਦੇ ਲੋਕ ਕਵੀ ਜਨਾਬ ਤਜੱਮੁਲ ਕਲੀਮ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੀ ਮੌਤ ਉੱਤੇ ਕੁਲ ਸੰਸਾਰ ਵਿਚ ਗ਼ਮ ਦਾ ਇਜ਼ਹਾਰ ਕੀਤਾ ਜਾ ਰਿਹਾ ਏ. ਮਰਹੂਮ ਕਲੀਮ ਸਾਹਬ ਹਿੰਦ-ਪਾਕਿਸਤਾਨ ਮਿੱਤਰਤਾ ਦੇ ਮੁਦਈ ਸਨ ਤੇ ਦਿਲ-ਲਗਵੀਂ ਸ਼ਾਇਰੀ ਕਰਦੇ ਸਨ. ਕੁਝ ਅਰਸੇ ਤੋਂ ਉਨ੍ਹਾਂ ਦੀ ਤਬੀਅਤ ਸਖ਼ਤ ਨਾਸਾਜ਼ ਸੀ. ਉਨ੍ਹਾਂ ਦੀ ਵਫ਼ਾਤ ਉੱਤੇ ਮਹਿਤਾਬ ਉਦ ਦੀਨ ਖਰੜ, ਯੂਟਿਊਬਰ ਅੰਜੂਮ ਸਰੋਆ, ਨਾਸਰ ਢਿੱਲੋਂ, ਸਮਰ ਸਰੂਪ ਨਗਰ ਰਾਓਵਾਲੀ, ਪੰਮਾ ਰੇਰੂ, ਲਿਖਾਰੀ ਯਾਦਵਿੰਦਰ ਦੀਦਾਵਰ ਰਾਓਵਾਲੀ, ਚਾਂਦ ਸ਼ਕੀਲ, ਮਹਿੰਦਰ ਸਿੱਧੂ ਖੋਜਕੀਪੁਰ, ਜ਼ੈਬੀ ਹੰਝਰਾ, ਸੋਹਰਾਬ ਅਰੋੜਾ, ਅਬੀਰਾ ਫੈਸਲਾਬਾਦ, ਉਸਮਾਨ ਗੁਰਾਇਆ, ਸ਼ਬੀਰ ਹੁਸੈਨ ਲਾਹੌਰ, ਗੁਰਪ੍ਰੀਤ ਖੋਖਰ ਭਾਈਰੂਪਾ ਨੇ ਦੁੱਖ ਜ਼ਾਹਿਰ ਕੀਤਾ ਏ. ਸ਼ਮਸ ਨੂਰ ਜੱਸਲ ਮੁਤਾਬਕ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਸ਼ਾਇਰ ਤਜੱਮੁਲ ਕਲੀਮ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ, ਜ਼ਿਲ੍ਹਾ ਕਸੂਰ, ਪਾਕਿਸਤਾਨ ਵਿਚ ਹੋਇਆ ਸੀ, ਪੰਜਾਬੀ ਸਾਹਿਤ ਵਿਚ ਆਪਣੀ ਵਿਲੱਖਣ ਸ਼ਾਇਰੀ ਅਤੇ ਗ਼ਜ਼ਲਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿਚ “ਬਰਫ਼ਾਂ ਹੇਠ ਤੰਦੂਰ” (1996), “ਵੇਹੜੇ ਦਾ ਰੁੱਖ” (2010), “ਹਾਣ ਦੀ ਸੂਲੀ” (2012), ਅਤੇ “ਚੀਕਦਾ ਮੰਜ਼ਰ” (2017) ਸ਼ਾਮਲ ਨੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



