HOME ਕਵਿਤਾ ਦੇ ਰੰਗ*ਹਰਪ੍ਰੀਤ ਪੱਤੋ

ਕਵਿਤਾ ਦੇ ਰੰਗ*ਹਰਪ੍ਰੀਤ ਪੱਤੋ

8
ਹਰਪ੍ਰੀਤ ਪੱਤੋ

 (ਸਮਾਜ ਵੀਕਲੀ) 

ਸ਼ਿਕਾਰੀ ਅਤੇ ਪੰਛੀ

ਆਇਆ ਸ਼ਿਕਾਰੀ ਭੋਲ੍ਹਾ ਬਣਕੇ,
ਬ੍ਰਿਛ ਥੱਲੇ ਸੀ ਰੁਕਿਆ।
ਉੱਪਰ ਬੈਠੇ ਪੰਛੀ ਤੱਕਣ,
ਇਹ ਥੱਲੇ ਕਿਓਂ ਝੁਕਿਆ।

ਉੱਡ ਚੱਲੀਏ ਆਪਾਂ ਇੱਥੋਂ
ਸਾਨੂੰ ਖ਼ਤਰਾ ਜਾਪੇ।
ਹੋਰ ਕਿਤੇ ਜਾਨ ਸਾਡੀ ਨੂੰ
ਪੈ ਨਾ ਜਾਣ ਸਿਆਪੇ।

ਲੱਗੇ ਕਰਨ ਵਿਚਾਰਾਂ ਪੰਛੀ
ਨਾਲ ਬੱਚਿਆਂ ਨੂੰ ਲੈ ਕੇ।
ਕਈ ਅਜੇ ਸੁਲਾਹਾਂ ਕਰਦੇ,
ਇੱਕ ਦੂਜੇ ਨਾਲ ਬਹਿ ਕੇ।

ਏਨੇ ਨੂੰ ਸੀ ਤੀਰ ਉਸ ਨੇ,
ਬੁੱਕਲ਼ ਵਿੱਚੋਂ ਕੱਢਿਆ।
ਸਿੱਧਾ ਕਰ ਨਿਸ਼ਾਨਾ ਉਸ ਸੀ
ਵੱਲ ਪੰਛੀਆਂ ਛੱਡਿਆ।

ਕਈ ਤਾਂ ਬੇਰਾ ਵਾਂਗੂ ਡਿੱਗੇ ,
ਲੋਟਣੀਆਂ ਸੀ ਖਾ ਕੇ।
ਕੁੱਝ ਮਰ ਗੇ ,ਕੁੱਝ ਤੜਫੇ ਪੰਛੀ
ਡਿੱਗੇ ਥੱਲੇ ਆ ਕੇ।

ਚੁੱਕ ਕੇ ਵਿੱਚ ਝੋਲੀ ਦੇ ਪਾਏ
ਸ਼ਿਕਾਰੀ ਖੁਸ਼ੀ ਮਨਾਏ।
ਧਰਤੀ ਦਾ ਸ਼ਿੰਗਾਰ ਸੀ ਉਸ ਨੇ
ਮਿੰਟਾਂ ਵਿੱਚ ਮੁਕਾਏ।

ਕਿੱਥੋਂ ਸੁੱਖ ਭਾਲੇ ਫਿਰ ਬੰਦਾ
ਕੁਦਰਤ ਬਦਲਾ ਲੈਂਦੀ।
ਸਭ ਕੁੱਝ ਵੇਖੀ ਜਾਵੇ ‘ਪੱਤੋ’,
ਪਹਿਲਾਂ ਨੀਂ ਕੁੱਝ ਕਹਿੰਦੀ।
*************”” “”””****
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417

Previous articleਲੱਥੀ ਹੱਥ ਨਾ ਆਂਵਦੀ ਦਾਨਸ਼ਵਰਾਂ ਦੀ ਪੱਗ
Next articleਜੀ, ਐਸ, ਟੀ