HOME ਜੀ, ਐਸ, ਟੀ

ਜੀ, ਐਸ, ਟੀ

1

 (ਸਮਾਜ ਵੀਕਲੀ) 

ਕਾਵਿ ਵਿਅੰਗ***ਹਰਪ੍ਰੀਤ ਪੱਤੋ

ਜੀ ਐਸ ਟੀ ਕਹਿੰਦੇ ਘੱਟ ਕੀਤਾ,
ਘੱਟ ਦੱਸਦੇ ਕੀਤਾ ਕੀ ਪੱਤੋ।

ਉਹੀ ਬਾਹਾਂ,ਕੁਹਾੜੀ ਰਹੀ ਉਹੀ,
ਕੰਮ ਉੱਥੇ ਹੈ ,ਜਿੱਥੇ ਸੀ ਪੱਤੋ।

ਮਹਿੰਗਾਈ ਲੋਕਾਂ ਦੇ ਵੱਟ ਕੱਢੇ,
ਮਹਿੰਗੇ ਆਟਾ,ਗੁੜ ਘੀ ਪੱਤੋ।

ਬੰਦਾ ਦੱਸ ਕੀ ਖਾਵੇ ਤੇ ਕੀ ਛੱਡੇ ,
ਮੁਸ਼ਕਲ ਹੁੰਦਾ ਇੱਥੇ ਜੀ ਪੱਤੋ।

ਝੂਠ ਬੋਲਦੇ ਲੀਡਰ ਸਟੇਜ ਉੱਤੇ,
ਗੱਲ ਸੱਚ ਤੋ ਹੈ ਦੂਰ ਹੀ ਪੱਤੋ।

ਵੋਟਾਂ ਵੇਲੇ ਆਈਏ ਵਿੱਚ ਗੱਲਾਂ,
ਭੁੱਲ ਜਾਈਏ ਨਸ਼ਾ ਪੀ ਪੱਤੋ।

ਦੋਸ਼ ਨੇਤਾ ਨੂੰ ਫਿਰ ਕਿਓਂ ਦੇਈਏ,
ਦੋਸ਼ੀ ਅਸੀਂ ਬਰਾਬਰ ਵੀ ਪੱਤੋ।

ਚਿੜੀਆਂ ਚੁਗ ਜਾਂਦੀ ਖੇਤ ਜਦ,
ਪਿੱਛੇ ਰਹਿ ਜਾਂਦੀ ਚੀਂ ਚੀਂ ਪੱਤੋ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਕਵਿਤਾ ਦੇ ਰੰਗ*ਹਰਪ੍ਰੀਤ ਪੱਤੋ
Next article( ਵਿਰਾਸਤੀ ਘੁੰਮਣਯੋਗ ਥਾਵਾਂ)