(ਸਮਾਜ ਵੀਕਲੀ)
ਕਾਂਵਾਂ ਓਏ ਸੁਣ ਕਾਂਵਾਂ
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਜੱਗ ਭਾਵੇਂ ਸਾਰਾ ਰੁੱਸਜੇ
ਕਦੇ ਰੁੱਸਣ ਨਾ ਦੇਵੀਂ ਮਾਵਾਂ।
ਕਾਂਵਾਂ ਓਏ ਸੁਣ ਕਾਂਵਾਂ
ਪਾਣੀ ਇੱਜਤਾਂ ਦੀ ਵੇਲ ਨੂੰ ਪਾਵਾਂ,
ਬਾਪੂ ਸਿਰੋਂ ਸਰਦਾਰੀ ਕਰੀਏ
ਉਹਦੀ ਸ਼ਾਨ ਨੂੰ ਦਾਗ਼ ਨਾ ਲਾਵਾਂ।
ਕਾਂਵਾਂ ਓਏ ਸੁਣ ਕਾਂਵਾਂ
ਟਿੱਕਾ ਤੇਰੇ ਵੀ ਨਜ਼ਰ ਤੋਂ ਲਾਵਾਂ,
ਨਾ ਭੈਣਾਂ ਜਿਹੇ ਹੋਰ ਰਿਸ਼ਤੇ
ਭਾਈ ਹੀ ਭਾਈਆਂ ਦੀਆਂ ਬਾਵ੍ਹਾਂ।
ਕਾਂਵਾਂ ਓਏ ਸੁਣ ਕਾਂਵਾਂ
ਘਿਓ ‘ਚ ਗੁੰਨ ਕੇ ਚੂਰੀਆਂ ਪਾਵਾਂ,
ਉਹਦੇ ਦਰ ਅੱਗੇ ਰੱਖ ਆਵੀਂ
ਇੱਕ ਖਤ ਸੱਜਣਾ ਦੇ ਲਈ ਫੜ੍ਹਾਵਾਂ।
ਕਾਂਵਾਂ ਓਏ ਸੁਣ ਕਾਂਵਾਂ
ਵਾਰੇ-ਵਾਰੇ ਮੈਂ ਤੇਰੇ ‘ਤੋਂ ਜਾਂਵਾਂ,
ਜੇ ਰਮਜਾਂ ਤੂੰ ਸਮਝ ਗਿਆਂ
ਆ ਤੈਨੂੰ ਘੁੱਟ ਕੇ ਕਾਲਜੇ ਲਾਵਾਂ।
ਗੁਰਸਿਮਰਨਜੀਤ ਸਿੰਘ
ਪਿੰਡ:-ਅਬੁੱਲ ਖੁਰਾਣਾ
ਤਹਿਸੀਲ:-ਮਲੋਟ
ਜ਼ਿਲ੍ਹਾ:-ਸ਼੍ਰੀ ਮੁਕਤਸਰ ਸਾਹਿਬ
ਮੋ.ਨੰ. :- 9876889525
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly