(ਸਮਾਜ ਵੀਕਲੀ)
ਕਿਉ ਸੜ ਦਾ ਏ ਦੇਖ ਕਿਸੇ ਨੂੰ,
ਆਪਣੇ ਕਰਮਾ ਦੀ ਸਾਰੇ ਖਾਣ ਰੋਟੀ।
ਕੋਈ ਖਾਂਦਾ ਏ ਰੁੱਖੀ ਸੁੱਖੀ,
ਕੋਈ ਚੋਪੜੀ ਖਾਂਦਾ ਏ ਨਾਲ ਬੋਟੀ।
ਅਮਲ ਕਰਨਾ ਪੈਂਦਾ ਚੰਗੇ ਵਿਚਾਰਾ ਤੇ,
ਜਾਕੇ ਗੰਗਾ ਸੋਚ ਨਾ ਜਾਵੇ ਧੋਤੀ।
ਯਾਰ ਦੇ ਘਰ ਵਿਚ ਯਾਰ ਦਾ ਡਾਕਾ,
ਮਰਨ ਹੋ ਜਾਂਦਾ ਲੋਕੋ ,ਗੱਲ ਨਾ ਮਾੜੀ ਮੋਟੀ।
ਰੱਬ ਬਚਾਵੇ ਉਹਨਾਂ ਲੋਕਾ ਤੋਂ,
ਕੁਲਵੀਰੇ ਨੀਤ ਜਿੰਨਾ ਦੀ ਖੋਟੀ।
ਲਿਖਤ – ਕੁਲਵੀਰ ਸਿੰਘ ਘੁਮਾਣ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly