ਖਾਸਾ ਕੈਂਟ ’ਚ ਫੌਜੀ ਜਵਾਨ ਨੇ ਦਰੱਖਤ ਨਾਲ ਫਾਹਾ ਲਿਆ

ਅਟਾਰੀ (ਸਮਾਜ ਵੀਕਲੀ):ਇਥੇ ਫੌਜੀ ਛਾਉਣੀ ਖਾਸਾ(ਅੰਮ੍ਰਿਤਸਰ) ਵਿੱਚ ਜਵਾਨ ਨੇ ਫਾਹਾ ਲੈ ਲਿਆ। ਜਵਾਨ ਦੀ ਪਛਾਣ 77 ਐੱਫਡੀ ਬਟਾਲੀਅਨ ਦੇ ਸਿਪਾਹੀ ਅਕਸ਼ੈ ਸਿਧਾਰ ਵਜੋਂ ਦੱਸੀ ਗਈ ਹੈ, ਜੋ ਪਿੱਛੋਂ ਨਰੇਸ਼ਨਗਰ, ਰਾਏਗੜ੍ਹ ਛੱਤੀਸਗੜ੍ਹ ਦਾ ਵਸਨੀਕ ਸੀ। ਖਾਸਾ ਆਰਮੀ ਕੈਂਟ ਵਿੱਚ ਤਾਇਨਾਤ ਸੂਬੇਦਾਰ ਓਮਕਾਰ ਸਿੰਘ ਨੇ ਪੁਲੀਸ ਥਾਣਾ ਘਰਿੰਡਾ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਨਹਾਉਣ ਜਾ ਰਿਹਾ ਸੀ ਕਿ ਉਸ ਨੇ ਆਪਣੀ ਹੀ ਬਟਾਲੀਅਨ ਦੇ ਇੱਕ ਜਵਾਨ ਨੂੰ ਦਰੱਖ਼ਤ ਨਾਲ ਫਾਹਾ ਲਿਆ ਵੇਖਿਆ। ਪੁਲੀਸ ਨੇ ਓਮਕਾਰ ਸਿੰਘ ਦੇ ਬਿਆਨਾਂ ’ਤੇ 174 ਸੀਆਰਪੀਸੀ ਤਹਿਤ ਕਾਰਵਾਈ ਕਰਦਿਆਂ ਰਿਪੋਰਟ ਦਰਜ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਬੀਐੱਸਐੱਫ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ, ਪੰਜ ਹਲਾਕ