ਕਾਵਿ ਵਿਅੰਗ/ ਰੰਗਲਾ ਪੰਜਾਬ

         (ਸਮਾਜ ਵੀਕਲੀ)
ਕਦੇ ਮਿੱਠੇ ਹੁੰਦੇ ਸੀ ਪਾਣੀ ਖੰਡ ਵਰਗੇ,
ਵਿੱਚ ਜ਼ਹਿਰ,ਖੋਰੇ, ਕੌਣ ਘੋਲ ਗਿਆ।
ਇੱਥੇ ਭਾਈ ਭਾਈਆਂ ਦੇ ਕਿਓ ਹੋਏ ਵੈਰੀ,
ਕੋੜੇ ਬੋਲ ਇਨਾਂ ਨੂੰ ਕੌਣ ਬੋਲ ਗਿਆ।
ਕਿਸ ਨੇ ਨਫ਼ਰਤਾਂ ਦੀ ਇਹ ਖੇਡ ਖੇਡੀ,
ਨਾਲ ਸਿਆਸਤ ਕਰ ਕੌਣ ਗੋਲ ਗਿਆ।
ਮੇਰਾ ਰੰਗਲਾ ਪੰਜਾਬ ਸੀ ਘੁੱਗ ਵਸਦਾ,
ਪੱਤ ਇਸ ਦੀ ਫ਼ਿਰ ਕੌਣ ਰੋਲ ਗਿਆ।
ਸੋਨੇ ਵਰਗੀ ਧਰਤੀ ਨੂੰ ਹੋਇਆ ਕੈਂਸਰ,
ਤੇਜ਼ਾਬ ਉੱਤੇ ਇਹਦੇ ਕੌਣ ਡੋਲ੍ਹ ਗਿਆ।
ਉਏ ਕੁਝ ਤਰਸ ਕਰੋ ਕਿਉਂ ਬਣੇ ਵੈਰੀ,
ਪੱਤੋ, ਭੇਦ ਸਾਰੇ ਦਿਲਾਂ ਦੇ ਖੋਲ੍ਹ ਗਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੁੱਚੀ ਦੁਨੀਆਂ ਲਈ ਗੁਰੂ ਗ੍ਰੰਥ ਸਾਹਿਬ ਚਾਨਣ ਮੁਨਾਰਾ- ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 
Next articleਅਧਿਆਪਨ ਤੇ ਕਲਮ ਦਾ ਸੁਮੇਲ ਡਾਕਟਰ ਮੇਹਰ ਮਾਣਕ –