ਸ਼ਾਇਰ ਰਣਜੀਤ ਦਾ ਗੀਤ ਮਾਂ ਤੇਰੀ ਯਾਦ ਸ਼ੋਸਲ ਮੀਡੀਏ ਤੇ ਮਚਾ ਰਿਹਾ ਧੁੰਮ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਵੱਖ ਵੱਖ ਉੱਭਰਦੇ ਨਵੇਂ ਗਾਇਕਾਂ ਨੂੰ ਨਵਾਂ ਪਲੇਟਫਾਰਮ ਦੇਣ ਦੇ ਉਦੇਸ਼ ਨਾਲ ਸੁਰੀਲੀ ਆਵਾਜ਼ ਚੈਨਲ ਵੱਲੋਂ ਜਿੱਥੇ ਵੱਖ ਵੱਖ ਗਾਇਕਾਂ ਦੇ ਸਿੰਗਲ ਟਰੈਕ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਂਦੇ ਹਨ । ਉਥੇ ਹੀ ਸੁਰੀਲੀ ਆਵਾਜ਼ ਚੈਨਲ ਤੇ ਡਾ ਹਰਜਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਪਰਦੇਸਾਂ ਵਿੱਚ ਗਈ ਨੌਜਵਾਨ ਪੀੜ੍ਹੀ ਦਾ ਆਪਣੇ ਮਾਂ ਪ੍ਰਤੀ ਪਿਆਰ ਤੇ ਸਨੇਹ ਨੂੰ ਪੇਸ਼ ਕਰਦਾ ਨਵਾਂ ਸਿੰਗਲ ਟਰੈਕ ਮਾਂ ਤੇਰੀ ਯਾਦ ਸੁਰੀਲੀ ਆਵਾਜ਼ ਚੈਨਲ ਸਮੇਤ ਵੱਖ ਵੱਖ ਸੋਸ਼ਲ ਮੀਡੀਏ ਤੇ ਪੂਰੀ ਧੁੰਮ ਮਚਾ ਰਿਹਾ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਡਾਇਰੈਕਟਰ ਡਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਗਾਇਕ ਤੇ ਗੀਤਕਾਰ ਸ਼ਾਇਰ ਰਣਜੀਤ ਦੀ ਕਲਮ ਤੇ ਆਵਾਜ਼ ਵਿੱਚ ਮਾਂ ਤੇਰੀ ਯਾਦ ਸਿੰਗਲ ਟਰੈਕ ਸੁਰੀਲੀ ਆਵਾਜ਼ ਚੈਨਲ ਤੇ ਸੋਸ਼ਲ ਮੀਡੀਆ ਤੇ ਪੂਰੀ ਧੁੰਮ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਪਰਦੇਸਾਂ ਵਿੱਚ ਵਸਦੇ ਉਨ੍ਹਾਂ ਮਾਵਾਂ ਤੇ ਪੁੱਤਾਂ ਨੂੰ ਸਮਰਪਿਤ ਕੀਤਾ ਗਿਆ ਹੈ । ਜੋ ਰੋਜ਼ੀ ਰੋਟੀ ਲਈ ਆਪਣੇ ਮਾਤਾ ਪਿਤਾ ਨੂੰ ਛੱਡ ਪਰਦੇਸਾਂ ਵਿੱਚ ਕੰਮ ਕਰ ਰਹੇ ਹਨ । ਇਸ ਗੀਤ ਨੂੰ ਜਿੱਥੇ ਗਾਇਕ ਸ਼ਾਇਰ ਰਣਜੀਤ ਵੱਲੋਂ ਆਪਣੀ ਆਵਾਜ਼ ਤੇ ਕਲਮ ਨਾਲ ਬਹੁਤ ਹੀ ਬਾਖੂਬੀ ਢੰਗ ਨਾਲ ਗਾਇਆ ਗਿਆ ਹੈ।

ਉਥੇ ਹੀ ਇਸ ਗੀਤ ਦੀ ਵੀਡਿਓ ਰਿਤਿਕ ਵੱਲੋਂ ਵੱਖ ਵੱਖ ਜਗ੍ਹਾ ਤੇ ਫ਼ਿਲਮਾਈ ਗਈ ਹੈ। ਇਸ ਗੀਤ ਦੇ ਪ੍ਰੋਡਿਊਸਰ ਰਾਜ ਕੁਮਾਰ ਵੱਲੋਂ ਗੀਤ ਸ਼ਿਗਾਰਨ ਲਈ ਨਿਭਾਈ ਹੈ ਗੀਤ ਦੇ ਗਾਇਕ ਤੇ ਗੀਤਕਾਰ ਸ਼ਾਇਰ ਰਣਜੀਤ ਨੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਪਿਆਰ ਦੇਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਡਲ ਸਕੂਲ ਸੁੰਨੜਵਾਲ ਵਿਖੇ ਗਣਿਤ ਮੇਲਾ ਲਗਾਇਆ
Next articleਮੋਹਨ ਸਿੰਘ ਰਾਗੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ