(ਸਮਾਜ ਵੀਕਲੀ)
ਨਾ ਪਾਰਟੀ ਨਾ ਹੀ ਵਿਖਾਵਾ
——————————
ਅਸੀਂ ਨਾ ਤਾਂ ਕੇਕ ਹੀ ਲਿਆਂਦਾ ਏ ,
ਨਾ ਘਰ ਵਿੱਚ ਕੁੱਝ ਬਣਾਇਆ ਹੈ ।
ਨਾ ਕੋਈ ਆਂਢ ਗੁਆਂਢੋਂ ਮਿੱਤਰ ਹੀ ,
ਅਪਣੇ ਘਰ ਵਿੱਚ ਬੁਲਾਇਆ ਹੈ ।
ਨਾ ਹੀ ਲੋਕ ਵਿਖਾਵਾ ਕਰਨ ਲਈ ,
ਕੋਈ ਫੋਟੋ ਫਾਟੋ ਹੀ ਖਿੱਚੀ ਐ ;
ਅਸੀਂ ਤਾਂ ਅਪਣੇ ਜਨਮ ਦਿਹਾੜੇ ‘ਤੇ,
ਇੱਕ ਬੂਟਾ ਨਵਾਂ ਲਗਾਇਆ ਹੈ ।
ਕੱਤੇ ਦੀ ਸੰਗ੍ਰਾਂਦ
—————–
ਕੂਲਰ ਏ. ਸੀ. ਬੰਦ ਹੋ ਗਏ ,
ਮੌਸਮ ਹੋਇਆ ਸੁਹਾਣਾ ।
ਅਲ਼ਸੂੰ ਪਲ਼ਸੂੰ ਦੀ ਥਾਂ ਛਕਿਓ ,
ਘਰਾਂ ‘ਚ ਬਣਿਆਂ ਖਾਣਾ।
ਡੇਂਗੂ ਦਾ ਸੀਜ਼ਨ ਚਲਦਾ ਏ ,
ਮੱਛਰ ਤੋਂ ਬਚਕੇ ਰਹਿਣਾ ;
ਪਹਿਲ ਦਊ ਪ੍ਰਹੇਜ਼ ਨੂੰ ਜਿਹੜਾ,
ਉਹ ਬੰਦਾ ਹੀ ਸਿਆਣਾ ।
ਇਸ ਦੁਨੀਆਂ ਦਾਰੀ ਵਿੱਚ
—————————-
ਜਦੋਂ ਕੋਈ ਵੀ ਪੁਛਦੈ ਹਾਲ ,
ਤਾਂ ਚੰਗਾ ਕਹਿਣਾ ਪੈਂਦੈ ।
ਕੋਈ ਮਾਰ ਲਵੇ ਆਵਾਜ਼ ,
ਤਾਂ ਦੋ ਪਲ ਬਹਿਣਾ ਪੈਂਦੈ ।
ਜੇਕਰ ਵੈਰੀ ਦੇਣ ਦਿਲਾਸੇ ,
ਕਦੇ ਯਕੀਨ ਨਹੀਂ ਕਰਦੇ ;
ਕੋਈ ਆਪਣਾ ਦੇਵੇ ਦਰਦ ,
ਤਾਂ ਹੱਸ ਕੇ ਸਹਿਣਾ ਪੈਂਦੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



