HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਕਵਿਤਾਵਾਂ/ਮੂਲ ਚੰਦ ਸ਼ਰਮਾ 30/08/2025 ਮੂਲ਼ ਚੰਦ ਸ਼ਰਮਾਂ (ਸਮਾਜ ਵੀਕਲੀ) ਹੜ੍ਹਾਂ ਦੀ ਰੋਕਥਾਮ ——————- ਪਹਿਲਾਂ ਪੈੜਾਂ ਤੇ ਪਗਡੰਡੀ ਫ਼ਿਰ ਰਾਹ ਹੋ ਗਿਆ ਹੁੰਦਾ ਹੈ। ਕੋਈ ਘਰਾਂ ਤੋਂ ਬੇ-ਘਰ ਤੇ ਕੋਈ ਸ਼ਾਹ ਹੋ ਗਿਆ ਹੁੰਦਾ ਹੈ। ਸਾਡੇ ਹਾਕਮ ਅੱਗ ਲੱਗੀ ਤੋਂ ਮਸ਼ਕਾਂ ਦਾ ਭਾਅ ਪੁਛਦੇ ਨੇ ; ਉਸ ਵੇਲ਼ੇ ਤੱਕ ਸਭ ਕੁੱਝ ਸੜ ਕੇ ਸੁਆਹ ਹੋ ਗਿਆ ਹੁੰਦਾ ਹੈ। ਰੀਲ੍ਹਾਂ ਵਾਲ਼ੀਏ ਕੁੜੀਏ ———————— ਤੂੰ ਚੰਦ ਛਿੱਲੜਾਂ ‘ਤੇ ਵਿਰੀ ਲਗਦੀ । ਹੁੰਦੀ ਥਾਉਂ ਥਾਉਂ ਕਿਰਕਿਰੀ ਲਗਦੀ । ਤੂੰ ਸੀ ਤੋਰੀਆਂ ਦੀ ਵੇਲ ਵਰਗੀ ; ਕੱਦੂ ਤੇ ਪੇਠਿਆਂ ‘ਚ ਘਿਰੀ ਲਗਦੀ । ਮੇਰਾ ਦਾਨੀ ਕਹਾਉਂਣ ਨੂੰ ਜੀਅ ਕਰਦੈ —————————————- ਕਿਸੇ ਘਰ ਵਿੱਚ ਪਾਣੀ ਖੜ੍ਹਾ ਹੋਵੇ , ਨਾਲ਼ ਉੱਛਲਿ਼ਆ ਨਾਲਾ਼ ਚਾਹੀਦੈ । ਬਾਕੀ ਸਾਰੇ ਪਾਸੇ ਹੋ ਜਾਇਓ , ਖਾਲੀ ਆਲ਼ਾ ਦੁਆਲਾ਼ ਚਾਹੀਦੈ । ਪੰਜ ਸੱਤ ਵੱਡਿਆਂ ਅਖ਼ਬਾਰਾਂ ਤੇ , ਚੈਨਲਾਂ ਦੇ ਪੱਤਰਕਾਰ ਵੀ ਹੋਣ ; ਇੱਕ ਕੇਲਾ ਦਾਨ ਵਿੱਚ ਦੇਣਾ ਏਂ , ਇੱਕ ਕੈਮਰੇ ਵਾਲ਼ਾ ਚਾਹੀਦੈ । ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ । 9914836037