HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਕਵਿਤਾਵਾਂ/ਮੂਲ ਚੰਦ ਸ਼ਰਮਾ 20/08/2025 ਮੂਲ ਚੰਦ ਸ਼ਰਮਾ (ਸਮਾਜ ਵੀਕਲੀ) ਮਹਾਂਨਗਰ ਦੀਏ ਕੁੜੀਏ ————————— ਆ ਨੀ ਸ਼ਹਿਰਨੇਂ ਤੈਨੂੰ ਪਿੰਡ ਦੇ ਰੁਲ਼ਦੂ ਨਾਲ਼ ਮਿਲਾਵਾਂ । ਬੱਕਰੀਆਂ ਦੇ ਕਾੜ੍ਹੇ ਦੁੱਧ ਵਿੱਚ ਸ਼ੱਕਰ ਘੋਲ਼ ਪਿਆਵਾਂ । ਸੱਤਰ ਸਾਲ ਦੀ ਜ਼ਿੰਦਗੀ ਵਿੱਚੋਂ ਤੱਤ ਨਿਚੋੜੀਂ ਫਿਰਦੈ ; ਤੂੰ ਆਪ ਕਹੇਂਗੀ ਹੱਕ ਸੱਚ ਦੇ ਗੀਤਾਂ ਦਾ ਸਿਰਨਾਵਾਂ । ਕੁੜੀਏ ਨੀ ਸ਼ਹਿਰ ਦੀਏ – 2 —————————— ਅਸੀਂ ਦੇਸੀ ਕੁੜੀਆਂ ਪਿੰਡ ਦੀਆਂ , ਸਾਡਾ ਰੂਪ ਮਾਰੇ ਲਿਸ਼ਕਾਰੇ ਨੀ । ਸਾਨੂੰ ਲੋੜ ਸ਼ਿੰਗਾਰ ਦੀ ਨਈਂ ਪੈਂਦੀ , ਸੁਣ ਹੁਸਨ ਦੀਏ ਸਰਕਾਰੇ ਨੀ । ਤੇਰੇ ਵਾਂਗੂੰ ਬਿਊਟੀ ਪਾਰਲਰ ‘ਚੋਂ , ਅਸੀਂ ਨਹੀਂ ਖਰੀਦਿਆ ਰੂਪ ਕਦੇ ; ਨਿਓਂ ਨਿਓਂ ਕਰਨ ਸਲਾਮਾਂ ਦਿਨੇ ਰਾਤ, ਸਾਨੂੰ ਸੂਰਜ ਚੰਨ ਸਿਤਾਰੇ ਨੀ । ਸਾਡੇ ਆਪ ਸਹੇੜੇ ਹਾਕਮ ————————— ਰੌਸ਼ਨੀਆਂ ਤੋਂ ਡਰਦੇ ਰਹਿੰਦੇ , ਹਾਕਮ ਸਾਡੇ ਸ਼ਹਿਰ ਦੇ । ਨ੍ਹੇਰ ਦੀ ਹਾਮ੍ਹੀ ਭਰਦੇ ਰਹਿੰਦੇ , ਹਾਕਮ ਸਾਡੇ ਸ਼ਹਿਰ ਦੇ । ਪਿੰਡਾਂ ਤੇ ਸ਼ਹਿਰਾਂ ‘ਚੋਂ ਇੱਕ ਇੱਕ, ਕਰਕੇ ਜੁਗਨੂੰ ਚੁਣ ਲੈਂਦੇ ; ਜੇਲ੍ਹਾਂ ਵਿੱਚ ਬੰਦ ਕਰਦੇ ਰਹਿੰਦੇ , ਹਾਕਮ ਸਾਡੇ ਸ਼ਹਿਰ ਦੇ । ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ । 9914836037