HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

2
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਸੂਰਤ ਅਤੇ ਸੀਰਤ
——————–
ਮੈਂ ਹਾਂ ਗੋਰੀ ਚਿੱਟੀ ਦੁੱਧ ਦੀ ਭਰੀ ਕਟੋਰੀ ਵਰਗੀ ,
ਤੇਰਾ ਰੰਗ ਪਹਾੜੀ ਕਾਂ ਨਾਲ਼ੋਂ ਵੀ ਕਾਲ਼ਾ ਵੇ ।
ਤੇਰੇ ਗੀਤਾਂ ਨਾਲ਼ ਪਰ ਖ਼ੂਨ ਉਬਾਲਾ਼ ਖਾ ਜਾਂਦਾ ਏ ,
ਤੇਰੀ ਰੀਸ ਕਰੂ ਕੀ ਰਾਣੀ ਖਾਂ ਦਾ ਸਾਲਾ਼ ਵੇ ।
ਭਰਦੈਂ ਕੁੱਜਿਆਂ ਵਿੱਚ ਸਮੁੰਦਰ ਸੋਹਣੇ ਸ਼ਬਦਾਂ ਦੇ ,
ਆਪੇ ਗਾ ਕੇ ਲਾਵੇਂ ਸੋਨੇ ਉੱਤੇ ਸੁਹਾਗਾ ਤੂੰ ;
ਸੱਚ ਮੁੱਚ ਗੀਤਾਂ ਦਾ ਵਣਜਾਰਾ ਬਣ ਕੇ ਉੱਭਰਿਆ ਏ ,
ਲੋਕੀ ਆਖਣ ਸ਼ਰਮਾ ਪਿੰਡ ਰੰਚਣਾਂ ਵਾਲ਼ਾ ਵੇ ।

ਬੀਤੇ ਸਮੇਂ ਦੀਆਂ ਯਾਦਾਂ
————————-
ਇੱਕ ਹੁਸਨ ਗੁਲਾਬ ਦੇ ਫੁੱਲ ਵਰਗਾ ,
ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਏ ।
ਜਦੋਂ ਹਸਦੈ ਮੱਕੀ ਦੀ ਖਿੱਲ ਵਾਂਗੂੰ ,
ਬੀਤੇ ਦਿਨਾਂ ਨੂੰ ਯਾਦ ਕਰਾਉਂਦਾ ਏ ।
ਭਾਵੇਂ ਪਤਾ ਏ ਉਸ ਨੇ ਮੁੜ ਕੇ ਕਦੇ ,
ਮੇਰੀ ਜ਼ਿੰਦਗੀ ਦੇ ਵਿੱਚ ਆਉਂਣਾ’ਨੀਂ ;
ਲੂੰਅ ਲੂੰਅ ਪਿੰਡ ਰੰਚਣਾਂ ਵਾਲ਼ੇ ਦਾ ,
ਓਹਦੇ ਗੀਤ ਅਜੇ ਵੀ ਗਾਉਂਦਾ ਏ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਸਾਹਿਤ ਕਲਮ ਵੱਲੋਂ ਗ਼ਜ਼ਲ ਦਰਬਾਰ ਅੱਜ
Next articleਵਾਤਾਵਰਣ ਦੀ ਸੁਰੱਖਿਆ