HOME ਵਾਤਾਵਰਣ ਦੀ ਸੁਰੱਖਿਆ

ਵਾਤਾਵਰਣ ਦੀ ਸੁਰੱਖਿਆ

2
 (ਸਮਾਜ ਵੀਕਲੀ)   ਵਾਤਾਵਰਣ ਦਾ ਪ੍ਰਦੂਸ਼ਨ ਨਾਲ ਦੇਸ਼ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈਂ ।ਧਰਤੀ, ਹਵਾ ,ਪਾਣੀ ,ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨ ਸ਼ੈਲੀ ਦੇ ਨਾਲ਼ ਖ਼ਤਮ ਕਰ ਰਹੇ ਹਾਂ। ਉਸ ਨੂੰ ਅਸੀਂ ਜਹਿਰੀਲਾ ਵੀ ਬਣਾ ਰਹੇ ਹਾਂ ।ਅਸੀਂ ਬਹੁਤ ਤੇਜ਼ ਰਫਤਾਰ ਨਾਲ ਖਾਤਮੇ ਵੱਲ ਜਾ ਰਹੇ ਹਾਂ ।ਇਸ ਮੁਸ਼ਕਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੰਸਾਰਕ ਪੱਧਰ ਤੇ ਸੰਮੇਲਨ ਅਤੇ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ ।ਵੱਡੀਆਂ ਯੋਜਨਾਵਾਂ ਬਣਦੀਆਂ ਹਨ ਪਰ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਮਨੁੱਖ ਦੀ ਸਿਹਤ ਖਤਰੇ ਵਿੱਚ ਪੈ ਗਈ ਹੈ। ਸਾਡੇ ਭੰਡਾਰ ਮੁੱਕ ਰਹੇ ਹਨ। ਇਸ ਦੇ ਮੁਕੰਮਲ ਪ੍ਰਬੰਧ ਤਾਂ ਜਦੋਂ  ਹੋਣਗੇ ਪਰ ਸਾਨੂੰ ਪਰਿਵਾਰਕ ਪੱਧਰ ਤੇ ਇਸ ਪਾਸੇ ਸੋਚ ਕੇ ਕੁਝ ਕਰਨਾ ਚਾਹੀਦਾ ਹੈ। ਜਿਥੋਂ ਤੱਕ ਸੰਭਵ ਹੋਵੇ ਸਕੂਟਰ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਜੀਵ ਜੰਤੂ ਮਾਰਨ.ਲਈਂ ਰਸਾਇਣਾਂ ਦੀ ਵਰਤੋਂ ਨਾ ਕਰੋ ।ਪਾਣੀ ਨੂੰ ਸਾਫ ਕਰਨ ਲਈ ਰਸਾਇਣਾਂ ਦੀ ਥਾਂ ਕੁਦਰਤੀ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਭੋਜਨ ਸਮਗਰੀ ਵਿੱਚ ਰਸਾਇਣਿਕ ਖਾਦ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰੋ ।ਸਫ਼ਾਈ ਦੇ ਲਈ ਡਿਟਰਜੈਂਟ ਦੀ ਥਾਂ ਸਾਬਣ ਦੀ ਵਰਤੋਂ ਕਰੋ। ਪਲਾਸਟਿਕ ਪੋਲੀਥੀਨ ਦੀ ਵਰਤੋਂ ਬੰਦ ਕਰ ਦਿਓ। ਘਰ ਵਿਚ ਪਰਦੇ ,ਮੇਜਪੋਸ ਸੁੱਤੀ ਕੱਪੜੇ ਦੇ ਵਿਛਾਉਣੇ ਚਾਹੀਦੇ ਹਨ। ਘਰ ਵਿੱਚ ਪਲਾਸਟਿਕ ਦੇ ਫੁੱਲ ਅਤੇ ਗੁਲਦਸਤੇ ਨਾ ਰੱਖੋ.।ਫਰਿਜ਼ ਆਦਿ ਵਾਤਾਵਰਨ ਦੇ ਵਿਰੁਧ.ਸਹੁਲਤਾਂ ਦੀ ਵਰਤੋਂ ਘੱਟ ਕਰੋ। ਇਹ ਬਹੁਤ ਛੋਟੀਆਂ ਗੱਲਾਂ ਹਨ, ਹਰ ਕੋਈ ਇਨ੍ਹਾਂ ਦਾ ਪਾਲਣ ਕਰ ਸਕਦਾ ਹੈ। ਪੱਕੇ ਇਰਾਦੇ ਨਾਲ ਜੇ ਕਰੋੜਾਂ ਲੋਕ ਪਾਲਣਾ ਕਰਨ ਲੱਗਣ ਤਾਂ ਪ੍ਰਦੂਸ਼ਣ ਦੀ ਸਮੱਸਿਆ ਤੇ ਇਸਦਾ ਬਹੁਤ ਅਸਰ ਪਵੇਗਾ। ਨਾਲੇ ਇਹੋ ਜਿਹੀਆ ਪੱਕੀਆਂ ਆਦਤਾਂ ਬਦਲਣਗੀਆਂ। ਜਿਸ ਨਾਲ ਸਾਨੂੰ ਚੰਗਾ.ਵਾਤਾਵਰਨ ਪੈਦਾ ਕਰਨ ਵਾਲੀਆਂ ਸਾਰੀਆਂ ਵਿਵਸਥਾਵਾਂ ਬਦਲਣ ਦੀ ਸ਼ਕਤੀ ਮਿਲੇਗੀ।
ਆਪਜੀ ਦਾ ਸ਼ੁੱਭ-ਚਿੰਤਕ ਪਾਠਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾਵਾਂ/ਮੂਲ ਚੰਦ ਸ਼ਰਮਾ
Next articleਰਾਜਵਿੰਦਰ ਕੌਰ ਨਮਿਤ ਪਾਠ ਦਾ ਭੋਗ 13 ਜੂਨ ਨੂੰ ਪੱਤੀ ਪੁਰੇਵਾਲ ਵਿਖੇ ਪਵੇਗਾ