(ਸਮਾਜ ਵੀਕਲੀ) ਡਾ. ਨੀਤੂ ਵਿਆਸ ਪ੍ਰਧਾਨ , ਵਿਸ਼ਾਖਾ ਵਿਆਸ ਜਨਰਲ ਸਕੱਤਰ , ਮੁਹੰਮਦ ਹਬੀਬ ਉਰ ਰਹਿਮਾਨ ਅਤੇ ਆਇਸ਼ਾ ਤਕਦੀਸ਼ ਕਲਾ ਨਿਰਦੇਸ਼ਕ ਦੀ ਯੋਗ ਅਗਵਾਈ ਵਿੱਚ ਕੌਮੀ ਪੱਧਰ ਦੀ ਸਾਹਿਤਕ ਸੰਸਥਾ ਸਾਹਿਤ ਕਲਮ ਵੱਲੋਂ ਵੱਖੋ ਵੱਖ ਭਾਸ਼ਾਵਾਂ ਵਿੱਚ ਸਾਹਿਤਕ ਪ੍ਰੋਗਰਾਮ ਔਨ ਲਾਈਨ ਕੀਤੇ ਜਾਂਦੇ ਹਨ । ਪੰਜਾਬੀ ਭਾਸ਼ਾ ਵਿੱਚ ਮੰਗਲਵਾਰ ਨੂੰ ਸ਼ਾਮ 07 ਵਜੇ ਜੋ ਸਾਹਿਤਕ ਸਮਾਗਮ ਕੀਤੇ ਜਾਂਦੇ ਹਨ ਉਨ੍ਹਾਂ ਵਿੱਚੋਂ ਦੂਸਰੇ ਮੰਗਲਵਾਰ ਗ਼ਜ਼ਲ ਦਰਬਾਰ ਅੱਜ ਮਿਤੀ 10 ਜੂਨ ਨੂੰ ਕੀਤੇ ਜਾਣ ਪ੍ਰੋਗਰਾਮ ਵਿੱਚ ਪੰਜਾਬ ਪੱਧਰੀ ਇੰਚਾਰਜ ਮੂਲ ਚੰਦ ਸ਼ਰਮਾ ਸਮੇਤ ਪਵਨ ਪੰਜਾਬੀ , ਪਵਨ ਕੁਮਾਰ ਹੋਸ਼ੀ , ਰਜਿੰਦਰ ਸਿੰਘ ਰਾਜਨ , ਗੁਰਮੀਤ ਸਿੰਘ ਸੋਹੀ ਅਤੇ ਮੈਡਮ ਕੁਲਵਿੰਦਰ ਕੌਰ ਕਿਰਨ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਨਗੇ । ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਵਨ ਪੰਜਾਬੀ ਹੋਣਗੇ ਜਿਹੜੇ ਆਪਣੀਆਂ ਗ਼ਜ਼ਲਾਂ ਪੇਸ਼ ਕਰਨ ਤੋਂ ਇਲਾਵਾ ਬਾਕੀ ਰਚਨਾਵਾਂ ਦੀ ਸੰਖੇਪ ਸਮੀਖਿਆ ਵੀ ਕਰਨਗੇ । ਪਾਠਕ , ਦਰਸ਼ਕ ਅਤੇ ਸਰੋਤੇ ਇਸ ਪ੍ਰੋਗਰਾਮ ਦਾ ਆਨੰਦ ਡਾ. ਨੀਤੂ ਵਿਆਸ ਜੀ ਦੇ ਫੇਸਬੁੱਕ ਪੰਨੇਂ ਤੋਂ ਸਿੱਧਾ ਪ੍ਰਸਾਰਣ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਵੀ ਮਾਣ ਸਕਣਗੇ । ਇਹ ਜਾਣਕਾਰੀ ਸੂਬਾ ਇੰਚਾਰਜ ਮੂਲ ਚੰਦ ਸ਼ਰਮਾ ਵੱਲੋਂ ਸਮੂਹ ਪੱਤਰਕਾਰ ਸਾਹਿਬਾਨਾਂ ਨਾਲ਼ ਸਾਂਝੀ ਕੀਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


