(ਸਮਾਜ ਵੀਕਲੀ)
‘ਕੱਲਾ ਬਹਿ ਕੇ ਸੋਚੀਂ ਰੁਲ਼ਦੂ ਸਿੰਆਂ
————————————
ਕਦੇ ਤੂੰ ਦਾਤਾ ਹੁੰਦਾ ਸੀ ,
ਭਿਖਾਰੀ ਬਣਕੇ ਰਹਿ ਗਿਆ ਏਂ ।
ਤੂੰ ਖ਼ੁਦ ਨੂੰ ਰੱਬ ਸਮਝਦਾ ਸੀ ,
ਪੁਜਾਰੀ ਬਣਕੇ ਰਹਿ ਗਿਆ ਏਂ ।
ਕਦਰ ਨਾ ਜਿਉਂਦੇ ਜੀ ਹੋਣੀ ,
ਮਰਨ ਤੋਂ ਮਗਰੋਂ ਪੂਜਣਗੇ ;
ਤੂੰ ਸਾਰੇ ਈ ਕੰਮ ਕਾਰ ਛੱਡ ਕੇ ,
ਲਿਖਾਰੀ ਬਣਕੇ ਰਹਿ ਗਿਆ ਏਂ ।
ਲਾਣਾ ਸਰਪੰਚਾਂ ਦਾ
———————
ਸਾਡਾ ਹਲਕੇ ਵਿੱਚ ਮਸ਼ਹੂਰ ਹੋਇਆ ,
ਲਾਣਾ ਸਰਪੰਚਾਂ ਦਾ ।
ਸੁਣ ਲਈਂ ਹੈਰੀ ਬਾਠ ਨੇ ਗਾਇਐ ਜੋ ,
ਗਾਣਾ ਸਰਪੰਚਾਂ ਦਾ ।
ਪਹਿਲਾਂ ਦਾਦਾ ਜੀ ਫ਼ਿਰ ਬਾਪੂ ਜੀ ,
ਹੁਣ ਬੇਬੇ ਜੀ ਸਰਪੰਚ ਬਣੇਂ ;
ਤਾਂ ਹੀ ਤਾਂ ਤੇਰੇ ਢੋਲ ਨੂੰ ਕਹਿੰਦੇ ਨੇ ,
ਰਾਣਾ ਸਰਪੰਚਾਂ ਦਾ ।
ਮੇਰੇ ਗੀਤ
———–
ਮੈਨੂੰ ਚੜ੍ਹਦਾ ਲਹਿੰਦਾ ਸੂਰਜ ,
ਦੋਵੇਂ ਲੱਗਣ ਪਿਆਰੇ ।
ਮੇਰੇ ਜੀਵਨ ਭਰ ਦੇ ਸਾਥੀ ,
ਸੂਰਜ ਚੰਨ ਸਿਤਾਰੇ ।
ਇਹ ਜੋ ਮੈਨੂੰ ਸੇਧ ਬਖ਼ਸਦੇ ,
ਮੈਂ ਸ਼ਬਦਾਂ ਵਿੱਚ ਢਾਲਾਂ ;
ਤਾਈਓਂ ਮੇਰੇ ਗੀਤ ਕਹਾਉਂਦੇ ,
ਚਾਨਣ ਦੇ ਵਣਜਾਰੇ ।
ਸਰਕਾਰ ਜਿੰਨਾਂ ਬਦਲਾਅ
—————————-
ਹਰ ਇੱਕ ਮੁੰਡਾ ਕੁੜੀ ਚਾਹੁੰਦੈ ਕਿ ,
ਬਾਗ਼ ਦਿਲਾਂ ਦਾ ਖਿਲ ਜਾਵੇ ।
ਵਿਆਹੁਤਾ ਜੀਵਨ ਵਾਲ਼ੀ ਬੇੜੀ ,
ਸਾਂਤ ਸਮੁੰਦਰ ਠਿਲ ਜਾਵੇ ।
ਪਹਿਲਾਂ ਧੀਆਂ ਡਰਦੀਆਂ ਸੀ ਕਿ ,
ਸੱਸ ਬਘਿਆੜੀ ਨਾ ਮਿਲ ‘ਜੇ ;
ਹੁਣ ਸੱਸ ਡਰਦੀ ਚਾਹੁੰਦੀ ਐ ਕਿ ,
ਜੇ ਨੂੰਹ ਸਾਊ ਮਿਲ ਜਾਵੇ ।
—————————-
ਹਰ ਇੱਕ ਮੁੰਡਾ ਕੁੜੀ ਚਾਹੁੰਦੈ ਕਿ ,
ਬਾਗ਼ ਦਿਲਾਂ ਦਾ ਖਿਲ ਜਾਵੇ ।
ਵਿਆਹੁਤਾ ਜੀਵਨ ਵਾਲ਼ੀ ਬੇੜੀ ,
ਸਾਂਤ ਸਮੁੰਦਰ ਠਿਲ ਜਾਵੇ ।
ਪਹਿਲਾਂ ਧੀਆਂ ਡਰਦੀਆਂ ਸੀ ਕਿ ,
ਸੱਸ ਬਘਿਆੜੀ ਨਾ ਮਿਲ ‘ਜੇ ;
ਹੁਣ ਸੱਸ ਡਰਦੀ ਚਾਹੁੰਦੀ ਐ ਕਿ ,
ਜੇ ਨੂੰਹ ਸਾਊ ਮਿਲ ਜਾਵੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037