(ਸਮਾਜ ਵੀਕਲੀ)
ਧੁਰ ਅੰਦਰੋਂ ਨਿੱਕਲਿਆ ਦਰਦ
——————————–
ਮੇਰਾ ਭੌਰ ਜਦੋਂ ਮਾਰ ‘ਜੂ ਉਡਾਰੀ ,
ਤੂੰ ਕੱਖੋਂ ਹੌਲ਼ਾ ਹੋਵੇਂਗਾ ਜੱਟਾ ।
ਚੰਨ ਸੂਰਜ ਜਿਹਾ ਜੋ ਤੇਰਾ ਮੁਖੜਾ,
ਤੂੰ ਹੰਝੂਆਂ ਨਾ ਧੋਵੇਂਗਾ ਜੱਟਾ ।
ਤੂੰ ਕਰੇਂ ਜਿਉਂਦੀ ਦੀ ਕਦਰ ਨਾ ਕਾਈ,
ਮੈਂ ਤੇਰੇ ਸਾਹੀਂ ਸਾਹ ਲੈਨੀਂ ਆਂ ;
ਪਿੱਛੋਂ ਕਿੱਲਿਆਂ ‘ਤੇ ਟੰਗੇ ਹੋਏ ਪਰਾਂਦੇ,
ਤੂੰ ਵੇਖ ਵੇਖ ਰੋਵੇਂਗਾ ਜੱਟਾ ।
ਕਿੱਥੇ ਗਏ ਵਾਅਦੇ ਤੇ ਦਾਅਵੇ
——————————-
ਕੰਪਿਊਟਰ ਟੀਚਰ ਲੰਮੇ ਸਮੇਂ ਤੋਂ ਇੱਕੋ ਮੰਗ ਲਈ ਲੜਦੇ ਨੇ।
ਭੁੱਖ ਹੜਤਾਲ਼ ਤੋਂ ਮਰਨ ਵਰਤ ਵੱਲ ਪੌੜੀ ਦਰ ਪੌੜੀ ਚੜ੍ਹਦੇ ਨੇ।
ਜੇਕਰ ਸਾਨੂੰ ਪੱਕੇ ਕੀਤਾ ਹੈ ਪੱਕਿਆਂ ਵਾਲ਼ੇ ਹੱਕ ਵੀ ਦੇ ਦਿਓ ;
ਕੱਲ੍ਹ ਸੀ.ਐੱਮ ਸਿਟੀ ਦੇ ਚੌਂਕ ‘ਚ ਵੇਖੇ ਧੁੱਪਾਂ ਦੇ ਵਿੱਚ ਸੜਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037 , 9478408898