ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਗਾਗਰਾਂ ਵਿੱਚ ਸਾਗਰ
————————
ਅਸਲ ਗਿਆਨ ਹੋਵੇ ਜੇ ਪੱਲੇ ,
ਬੰਦਾ ਕੁੱਝ ਵੀ ਕਰ ਸਕਦੈ ।
ਅਪਣੀ ਕਲਮ ਸਹਾਰੇ ਜ਼ਿੰਦਗੀ ,
ਦੀ ਵੈਤਰਨੀ ਤਰ ਸਕਦੈ ।
ਗੱਲ ਢਾਈ ਹਰਫ਼ਾਂ ਵਿੱਚ ਕਰਦੈ ,
ਲੰਮੇ ਕਿੱਸੇ ਨਈਂ ਲਿਖਦਾ ;
ਲੋਕੀਂ ਆਖਣ ਰੁਲ਼ਦੂ ਕੁੱਜਿਆਂ ,
ਵਿੱਚ ਸਮੁੰਦਰ ਭਰ ਸਕਦੈ ।

ਪੰਜ-ਆਬ ਦੀ ਧਰਤੀ
————————
ਢਾਈ ਗੰਦੇ ਨਾਲ਼ੇ ਰਹਿ ਗਏ ਪੰਜ ਦਰਿਆਵਾਂ ਤੋਂ ।
ਕਿਤੇ ਸਾਈਂ ਤੇ ਕਿਧਰੇ ਪੁੱਤਰ ਖੋਹ ਲਏ ਮਾਵਾਂ ਤੋਂ ।
ਗ਼ਲਤੀਆਂ ਜਾਣੇ ਤੇ ਅਣਜਾਣੇ ਵਿੱਚ ਜੋ ਕਰਦਾ ਏਂ ;
ਤੈਥੋਂ ਬੰਦਿਆ ਬਚ ਨਈਂ ਹੋਣਾ ਸਖ਼ਤ ਸਜ਼ਾਵਾਂ ਤੋਂ ।

ਜ਼ੁਬਾਨ ਦਾ ਰਸ
—————–
ਮੁੜ ਸਿੱਖਾਂ ਅਤੇ ਕਿਸਾਨਾਂ ਦੇ ਨਾਲ਼ ,
ਆਢਾ ਲਾ ਲਿਆ ਕੰਗਣਾ ਨੇ ।
ਪਹਿਲਾਂ ਤੋਂ ਈਂ ਮਚਦੀ ਅੱਗ ਉੱਤੇ ,
ਜਾਪੇ ਤੇਲ ਪਾ ਲਿਆ ਕੰਗਣਾ ਨੇ ।
ਹਰਿਆਣੇ ਵਿੱਚ ਚੋਣਾਂ ਹਨ ਨੇੜੇ ,
ਆਗੂ ਫ਼ਿਕਰਾਂ ਦੇ ਵਿੱਚ ਡੁੱਬੇ ;
ਲਗਦੈ ਪਾਰਟੀ ਲਈ ਨਵਾਂ ਕੋਈ ,
ਸਿਆਪਾ ਪਾ ਲਿਆ ਕੰਗਣਾ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
          148024

Previous articleਕੋਲਕਾਤਾ ਰੇਪ ਕੇਸ: ਮੁੱਖ ਮੁਲਜ਼ਮ ਦੇ ਕੱਪੜੇ, ਅੰਡਰਗਾਰਮੈਂਟਸ ਅਤੇ…9 ਚੀਜ਼ਾਂ ਮਿਲੀਆਂ; ਸੀਬੀਆਈ ਨੂੰ 53 ਸਬੂਤ ਮਿਲੇ ਹਨ
Next articleਦਿੱਲੀ ‘ਚ ਡਿਵਾਈਡਰ ‘ਤੇ ਸੁੱਤੇ ਪਏ 5 ਬੇਘਰੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 3 ਦੀ ਮੌਤ