ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੁਦਰਤ ਦੀ ਪੂਜਾ
——————-
ਬੰਦਿਆ ਕਲਪਿਤ ਦੇਵੀ ਦੇਵਤਿਆਂ ਤੋਂ
ਤੂੰ ਐਵੇਂ ਨਾ ਡਰਿਆ ਕਰ ।
ਜਿਹੜੀ ਤੈਨੂੰ ਜ਼ਿੰਦਗੀ ਬਖ਼ਸ਼ਦੀ ਐ
ਕੁਦਰਤ ਦੀ ਪੂਜਾ ਕਰਿਆ ਕਰ ।
ਏਥੇ ਹਰ ਇੱਕ ਸ਼ੈਅ ਨੇ ਇੱਕ ਨਾ ਇੱਕ ਦਿਨ
ਮਿੱਟੀ ਦੇ ਵਿੱਚ ਮਿਲ ਜਾਣੈਂ ;
ਇੱਕ ਚੰਦਰੀ ਮੌਤ ਦੇ ਡਰ ਕਰ ਕੇ
ਤੂੰ ਰੋਜ਼ ਰੋਜ਼ ਨਾ ਮਰਿਆ ਕਰ ।

ਅੰਤਰਰਾਸ਼ਟਰੀ ਅੰਬਾਂ ਦਾ ਦਿਨ
———————————-
ਬਾਈ ਜੁਲਾਈ ਅੰਬ ਦਿਵਸ ਹੈ ,
ਆਓ ਮਨਾਈਏ ਆਪਾਂ ਵੀ ।
ਕਿਸੇ ਭਰੋਸੇ ਵਾਲ਼ੀ ਦੁਕਾਨ ਤੋਂ ,
ਛਾਂਟ ਲਿਆਈਏ ਆਪਾਂ ਵੀ ।
ਕੈਮੀਕਲਾਂ ਨਾਲ਼ ਛੇਤੀ ਛੇਤੀ ,
ਧੱਕੇ ਨਾਲ਼ ਪਕਾਉਂਦੇ ਹਨ ;
ਰੁਲ਼ਦੂ ਆਖੇ ਅੰਬ ਦੇ ਬੂਟੇ ,
ਮਿਲ ਕੇ ਲਾਈਏ ਆਪਾਂ ਵੀ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleਬੁੱਧ ਵੇਦਨਾ
Next articleਜੋ ਬਿਡੇਨ ਅਮਰੀਕੀ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ, ਕਮਲਾ ਹੈਰਿਸ ਦਾ ਸਮਰਥਨ