ਕਵਿਤਾ “ਪੜਿਆ ਕਰ ਤੂੰ”

(ਸਮਾਜ ਵੀਕਲੀ)

ਪੜ੍ਹਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
ਦੁੱਖ ਸੁੱਖ ਹੱਸਕੇ ਜਰਿਆ ਕਰ ਤੂੰ
 ਉਹਦੀ ਰਜ਼ਾ ਚੁ ਸਾਂਹ ਨੂੰ ਭਰਿਆ ਕਰ ਤੂੰ
 ਪੜ੍ਹਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
ਜਿਉਣਾ ਸਿੱਖ ਯੋਧਿਆਂ ਵੀਰਾਂ ਤੋਂ ਤੂੰ
ਨਾ ਡਰ ਦੁਨੀਆਂ ਦੇ, ਤੀਰਾਂ ਤੋਂ ਤੂੰ
ਰਾਹ ਨਵੇਰੇ ਘੜਿਆ ਕਰ ਤੂੰ
ਪੜ੍ਹਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
ਬਾਣੀ ਨਿੱਤ ਹੀ ਪੜਿਆ ਕਰ ਤੂੰ
ਧਿਆਨ ਅੰਦਰ ਨੂੰ ਧਰਿਆ ਕਰ ਤੂੰ
ਕਹਿੰਦੀ ਜੋ‌ ਗੁਰਬਾਣੀ ਤੈਨੂੰ , ਅਰਥ ਏਸ ਦੇ ਪੜਿਆ ਕਰ ਤੂੰ
ਪੜ੍ਹਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
ਕਿਰਤ ਹੱਕ ਤੇ ਸੱਚ ਦੀ ਕਰਿਆ ਕਰ ਤੂੰ
ਮੇਰੀ ਮੇਰੀ ਛੱਡ ਨਵਦੀਪ ਸਿਆਂ ਉਹਦੀ ਉਹਦੀ ਕਰਿਆ ਕਰ ਤੂੰ
ਪੜਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
 ਸਿਫਤ ਗੁਰੂ ਦੀ ਕਰਿਆ ਕਰ ਤੂੰ,
ਬੰਦਗੀ ਉਸਦੀ ਕਰਿਆ ਕਰ ਤੂੰ
ਛੱਡਕੇ ਦੁਨੀਆਦਾਰੀ ਨੂੰ,ਬਾਬੇ ਨਾਨਕ ਦਾ ਪੱਲਾ ਫੜਿਆ ਕਰ ਤੂੰ।
 ਪੜ੍ਹਿਆ ਕਰ ਤੂੰ
ਗਿਆਨ ਨੂੰ ਧਿਆਨ ਵੀ ਧਰਿਆ ਕਰ ਤੂੰ
ਨਵਦੀਪ ਸਿੰਘ ਕਲੇਰ
ਭਵਾਨੀਗੜ੍ਹ ( ਸੰਗਰੂਰ )
9041140137

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਘਰ ਦਾ ਪਤਾ
Next article“ਰਾਮ ਮੁਹੰਮਦ ਸਿੰਘ ਅਜ਼ਾਦ “ਜ਼ਿੰਦਾਬਾਦ -ਜਿੰਦਾਬਾਦ”।