ਕਵਿਤਾ (ਪਿਤਾ ਦਿਵਸ ਤੇ ਵਿਸ਼ੇਸ਼)

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਪਿਤਾ ਦਿਵਸ
ਪਿਤਾ ਹੈ ਜੀਵਨ ਦੀ ਗੱਡੀ ਦੀ
ਇਕ ਉਹ ਸਟੈਪਨੀ ਜਿਸ ਨੂੰ ਪਰਿਵਾਰ
ਵਾਲੇ ਮੁਸੀਬਤ ਹੋਣ ਤੇ ਹੀ ਹਮੇਸ਼ਾ
ਯਾਦ ਕਰਦੇ ਅਤੇ ਇਸਤੇਮਾਲ ਕਰਦੇ ਹਨ।
ਪਿਤਾ ਹੈ ਉਹ ਮਾਲ ਗੱਡੀ ਜੋ ਕਿ
ਸਵੇਰੇ ਸਵੇਰੇ ਉਸ ਵੇਲੇ ਉੱਠ ਕੇ ਪਰਿਵਾਰ
ਲਈ ਸੁਖ ਸੁਵਿਧਾਵਾਂ ਦਾ ਪ੍ਰਬੰਧ ਕਰਨ
ਲਈ ਜਾਂਦਾ ਹੈ ਜਦੋਂ ਸਾਰੇ ਸੁੱਤੇ ਹੁੰਦੇ ਹਨ।
ਅਤੇ ਸ਼ਾਮ ਨੂੰ ਪਰਿਵਾਰ ਦੀਆਂ ਜਰੂਰਤ
ਦੀਆਂ ਵਸਤਾਂ ਲੈ ਕੇ ਘਰ ਆਉਂਦਾ ਹੈ।
ਪਰਿਵਾਰ ਲਈ 48 ਡਿਗਰੀ ਟੈਂਪਰੇਚਰ
ਵਿੱਚ ਕੰਮ ਕਰਨ ਦੇ ਬਦਲੇ ਅਤੇ ਸੁੱਖ
ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਬਦਲੇ
ਉਸ ਨੂੰ ਕੋਈ ਸ਼ਾਬਾਸ਼ੀ ਤਾਂ ਕਦੇ ਨਹੀਂ
ਮਿਲਦੀ, ਲੇਕਿਨ ਹਾਂ, ਸ਼ਿਕਾਇਤਾਂ ਅਤੇ
ਉਲਹਾਣਿਆ ਦੇ ਪੁਰਸਕਾਰ ਜਰੂਰ
ਉਸ ਦੀ ਝੋਲੀ ਭਰ ਦਿੰਦੇ ਹਨ, ਦੋਸਤੋ।
ਪਿਤਾ ਦੇ ਮੈਲੇ ਕੁਚਲੇ ਕੱਪੜਿਆਂ ਦੇ ਅੰਦਰ
ਮੈਲੀ ਕੁਚੈਲੀ ਫਟੀ ਹੋਈ ਬਨਿਆਨ ਹੁੰਦੀ ਹੈ
ਲੇਕਿਨ ਉਹ ਆਪਣੇ ਸਕੂਲ ਦੇ ਬੱਚਿਆਂ
ਅਤੇ ਪਰਿਵਾਰ ਦੇ ਲੋਕਾਂ ਲਈ ਨਵੇਂ ਨਵੇਂ
ਕੱਪੜਿਆਂ ਦਾ ਪ੍ਰਬੰਧ ਕਰਨਾ ਨਹੀਂ ਭੁੱਲਦਾ ।
ਜਰੂਰਤ ਪੈਣ ਤੇ ਪਿਤਾ ਸਸਤੇ ਤੋਂ ਸਸਤੇ ਢਾਬੇ
ਤੇ ਰੋਟੀ ਖਾਂਦਾ ਹੈ ਲੇਕਿਨ ਆਪਣੇ ਬੱਚਿਆਂ
ਦੇ ਜਨਮ ਦਿਨ ਤੇ ਮਹਿੰਗੇ ਤੇ ਮਹਿੰਗੇ ਹੋਟਲ
ਵਿੱਚ ਉਹਨਾਂ ਨੂੰ ਮੌਜ ਕਰਾਣਾ ਨਹੀਂ ਭੁੱਲਦਾ।
ਪਿਤਾ ਨੂੰ ਤਾਂ ਉਸ ਦੀ ਪਤਨੀ ਅਤੇ ਨਾ ਹੀ
ਉਸਦੇ ਬੱਚੇ ਪਿਆਰ ਅਤੇ ਸਨਮਾਨ ਦਿੰਦੇ ਹਨ
ਬਲਕਿ ਉਸ ਨੂੰ ਸ਼ਰਮਿੰਦਾ ਕਰਨ ਦਾ ਕੋਈ ਵੀ
ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੇ, ਦੋਸਤੋ।
ਰਮਾਇਣ ਦੇ ਹਨੁਮਾਨ ਦੀ ਤਰ੍ਹਾਂ ਪਰਿਵਾਰ ਦੀ
ਸਾਰੀ ਕਹਾਣੀ ਉਸ ਦੇ ਇਰਦ ਗਿਰਦ ਘੁੰਮਦੀ ਹੈ
ਪਰੰਤੂ ਜਦੋਂ ਕੋਈ ਮੁਸੀਬਤ ਆਉਂਦੀ ਹੈ ਉਸ ਨੂੰ
ਯਾਦ ਕਰਨ ਦੇ ਬਦਲੇ ਪਰਿਵਾਰ ਵਾਲੇ ਵੀ ਇਹ
ਕਹਿੰਦੇ ਹੋਏ ਸੁਣੇ ਜਾਂਦੇ ਹਨ,,, ਓਏ ਮੇਰੀ ਮਾਂ!।
ਕਹਿ ਕੇ ਉਸ ਦੇ ਮਹੱਤਵ ਨੂੰ ਘੱਟ ਕੀਤਾ ਜਾਂਦਾ ਹੈ।
ਅੱਜ ਕੱਲ ਦੇ ਪੁੱਤਰ ਆਪਣੇ ਪਿਓ ਨੂੰ ਆਪਣਾ
ਵਿਰੋਧੀ ਸਮਝ ਕੇ ਇਸ ਦਾ ਅਪਮਾਨ ਕਰਦੇ ਹਨ
ਉਸਦੀ ਧੰਨ ਸੰਪਤੀ ਤੇ ਕਬਜ਼ਾ ਕਰਦੇ ਹਨ ਅਤੇ
ਧੱਕੇ ਮਾਰ ਮਾਰ ਕੇ ਵਿਰਧ ਆਸ਼ਰਮ ਭੇਜਦੇ ਹਨ।
ਪਿਤਾ ਦਿਵਸ ਮਨਾਉਣ ਵਾਲੇ ਲੋਕਾਂ ਤੋਂ ਇਹ
ਬਾ ਅਦਬ ਪੁੱਛਿਆ ਜਾ ਸਕਦਾ ਹੈ ਕਿ ਜਿਸ ਦੀ
ਮਿਹਰਬਾਨੀ ਨਾਲ ਆਪ ਜੀ ਇਸ ਦੁਨੀਆ ਵਿੱਚ
ਤਸ਼ਰੀਫ ਲਿਆਏ ਹੋ ਉਸਦੀ  ਬੇਕਦਰੀ ਕਿਉਂ?
ਜੇਕਰ ਲੋਕ ਆਪਣੇ ਪੁੱਤਰਾਂ ਨੂੰ ਸਰਵਣ ਕੁਮਾਰ ਬਣਾਉਣਾ
ਚਾਹੁੰਦੇ ਹਨ ਤਾਂ ਉਹ ਖੁਦ ਸਰਵਣ ਕੁਮਾਰ ਬਣ ਕੇ ਆਪਣੇ
ਮਾਂ ਪਿਓ ਅਤੇ ਬਜ਼ੁਰਗਾਂ ਦੀ ਦਿਲ ਨਾਲ ਸੇਵਾ ਕਰਨ
ਵਰਨਾ ਪਿਤਾ ਦਿਵਸ  ਇੱਕ ਮਜ਼ਾਕ ਮੰਨਿਆ ਜਾਏਗਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਪਰਮਵੇਦ ਨੇ ਆਪਣਾ 70ਵਾਂ ਜਨਮਦਿਨ ਬੂਟੇ ਲਾ ਕੇ ਮਨਾਇਆ,ਦਰੱਖਤਾਂ ਦੇ ਫ਼ਲ, ਫੁੱਲ ਛਾਂ ਸਮੇਤ ਅਣਗਿਣਤ ਲਾਭ- –ਮਾਸਟਰ ਪਰਮਵੇਦ
Next articleਤਬਾਹੀ ਮਚਾ ਰਹੀ ਆਲਮੀ ਤਪਸ਼